ਹੁਣ ਅਨੰਤਨਾਗ ਦੀਆਂ ਸੜਕਾਂ 'ਤੇ ਉਤਰੇ NSA, ਲੋਕਾਂ ਨਾਲ ਕੀਤੀ ਗੱਲਬਾਤ

08/10/2019 4:56:38 PM

ਜੰਮੂ— ਧਾਰਾ-370 ਹਟਾਏ ਜਾਣ ਦੇ ਐਲਾਨ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਜੰਮੂ-ਕਸ਼ਮੀਰ ਵਿਚ ਡਟੇ ਹੋਏ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਬੀਤੇ ਦਿਨੀਂ ਸੜਕ 'ਤੇ ਕਸ਼ਮੀਰੀਆਂ ਨਾਲ ਖਾਣਾ ਖਾਧਾ ਸੀ ਅਤੇ ਗੱਲਬਾਤ ਕੀਤੀ ਸੀ। ਅੱਜ ਉਹ ਅਨੰਤਨਾਗ ਪੁੱਜੇ ਹਨ। ਅਨੰਤਨਾਗ ਵਿਚ ਉਨ੍ਹਾਂ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ। ਅਨੰਤਨਾਗ ਪੁੱਜੇ ਅਜੀਤ ਡੋਭਾਲ ਨੇ ਬੱਚਿਆਂ ਅਤੇ ਵੱਡਿਆਂ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਉਹ ਘਾਟੀ ਵਿਚ ਰਹਿ ਰਹੇ ਲੋਕਾਂ ਦਰਮਿਆਨ ਕੇਂਦਰ ਸਰਕਾਰ ਪ੍ਰਤੀ ਭਰੋਸਾ ਜਗਾ ਰਹੇ ਹਨ। ਅਜੀਤ ਡੋਭਾਲ ਨਾਲ ਮੌਕੇ 'ਤੇ ਕੋਈ ਕਰਮਚਾਰੀ ਨਜ਼ਰ ਨਹੀਂ ਆਇਆ। ਉਹ ਅਧਿਕਾਰੀ ਵਾਂਗ ਲੋਕਾਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਬਕਰੀਦ ਲਈ ਭੇਡਾਂ ਵੇਚਣ ਆਏ ਚਰਵਾਹਿਆਂ ਨਾਲ ਹੋ ਗਈ। ਡੋਭਾਲ ਨੇ ਉਨ੍ਹਾਂ ਨਾਲ ਕੁਝ ਦੇਰ ਤਕ ਗੱਲਬਾਤ ਕੀਤੀ। 

ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਕੇਂਦਰ ਸਰਕਾਰ ਦੇ ਸਾਰੇ ਤੰਤਰ ਸੁਪਰ ਐਕਟਿਵ ਹਨ। ਸ਼ਾਂਤੀ ਰੱਖਣ ਦੀ ਦਿਸ਼ਾ ਵਿਚ ਕੇਂਦਰ ਦੀ ਸਰਗਰਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਜੀਤ ਡੋਭਾਲ ਉੱਥੇ ਲਗਾਤਾਰ ਅੱਤਵਾਦ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਆਮ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਦਾ ਭਰੋਸਾ ਦੇ ਰਹੇ ਹਨ। ਦਰਅਸਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ-370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕੁਝ ਧਾਰਾ-144 ਲਾਗੂ ਕਰ ਦਿੱਤੀ ਗਈ ਸੀ। ਹਾਲਾਂਕਿ ਇਹ ਧਾਰਾ ਹਟਾ ਦਿੱਤੀ ਗਈ ਹੈ ਅਤੇ ਹਾਲਾਤ ਆਮ ਹੋਣ ਲੱਗ ਪਏ ਹਨ।

Tanu

This news is Content Editor Tanu