ਇਸ ਭਾਰਤੀ ਕ੍ਰਿਕਟਰ ਨੇ ਕੇਂਦਰ ਸਰਕਾਰ ਦੇ ਰਾਹਤ ਪੈਕੇਜ ਦੇ ਫੈਸਲੇ ਦੀ ਕੀਤੀ ਰੱਜ ਕੇ ਸ਼ਲਾਘਾ

05/15/2020 3:06:33 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਕਾਰਨ ਦੇਸ਼ 'ਚ ਲਾਕਡਾਊਨ ਦੇ ਚੱਲਦੇ ਘੱਟ ਆਮਦਨੀ ਵਰਗ ਦੇ ਲੋਕ ਵਿੱਤੀ ਹਾਲਾਤ ਦੇ ਚੱਲਦੇ ਬੇਹੱਦ ਮੁਸ਼ਕਲ 'ਚ ਹਨ। ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੇ ਦੌਰ 'ਚ ਇਸ ਚੁਣੌਤੀ ਭਰੇ ਹਾਲਾਤ 'ਚ ਕੇਂਦਰ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਮਦਦ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਰਾਹਤ ਪੈਕੇਜ ਦੇ ਰਾਹੀਂ ਛੋਟੇ ਅਤੇ ਮੱਧ ਆਮਦਨੀ ਕਿਸਾਨਾਂ ਨੂੰ ਵੀ ਮਦਦ ਦਿੱਤੀ ਜਾਵੇਗੀ। ਇਸ ਦੌਰਾਨ ਭਾਰਤੀ ਟੈਸਟ ਟੀਮ ਦੇ ਕਪਤਾਨ ਅਜਿੰਕਿਆ ਰਹਾਨੇ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।

ਰਹਾਨੇ ਨੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਲਈ ਚੰਗਾ ਕਦਮ ਦੱਸਿਆ। ਅਜਿੰਕਿਆ ਨੇ ਟਵੀਟ ਕਰ ਲਿਖਿਆ, ਕਿਸਾਨ ਕ੍ਰੈਡਿਟ ਕਾਰਡ ਅਤੇ ਵਾਧੂ ਐਮਰਜੈਂਸੀ ਰਾਸ਼ੀ ਫੰਡ ਦੇ ਰਾਹੀਂ ਸਰਕਾਰ ਨੇ ਜੋ ਰਾਹਤ ਦੇਣ ਦਾ ਕਦਮ ਚੁੱਕਿਆ ਹੈ ਇਸ ਨਾਲ ਸਾਡੇ ਕਿਸਾਨਾਂ ਅਤੇ ਖੇਤੀਬਾੜੀ ਖੇਤਰਾਂ ਨੂੰ ਨਿਸ਼ਚਿਤ ਤੌਰ 'ਤੇ ਫਾਇਦਾ ਮਿਲੇਗਾ। ਰਹਾਨੇ ਨੇ ਆਪਣੇ ਇਸ ਟਵੀਟ ਦੇ ਨਾਲ ਥਮਜ਼-ਅਪ ਵਾਲਾ ਈਮੋਜ਼ੀ ਵੀ ਇਸਤੇਮਾਲ ਕੀਤਾ ਹੈ।

ਰਹਾਨੇ ਦੇ ਇਸ ਟਵੀਟ ਨੂੰ ਸੋਸ਼ਲ ਮੀਡਿਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਇਸ ਬਿਆਨ ਨੂੰ ਪਸੰਦ ਕਰ ਰਹੇ ਹਨ।

 

Davinder Singh

This news is Content Editor Davinder Singh