ਅਜੇ ਭੱਟ ਦਾ ਪਲਟਵਾਰ, ਕਿਹਾ- ਕਾਂਗਰਸ ਨੇ ਹਮੇਸ਼ਾ ਕਾਲੇ ਧਨ ਨਾਲ ਕੀਤੀ ਰਾਜਨੀਤੀ

01/19/2018 4:36:25 PM

ਦੇਹਰਾਦੂਨ— ਉਤਰਾਖੰਡ 'ਚ ਭਾਜਪਾ ਪ੍ਰਦੇਸ਼ ਪ੍ਰਧਾਨ ਅਜੇ ਭੱਟ ਨੇ ਕਾਂਗਰਸ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਕਾਂਗਰਸ ਪ੍ਰਦੇਸ਼ ਪ੍ਰਧਾਨ ਪ੍ਰੀਤਮ ਸਿੰਘ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਸਰਕਾਰ ਲਾਈਫ ਸਹਿਯੋਗ ਫੰਡ ਦੇ ਨਾਂ 'ਤੇ ਲੋਕਾਂ ਤੋਂ ਟੈਕਸ ਵਸੂਲ ਰਹੀ ਹੈ।
ਪ੍ਰੀਤਮ ਸਿੰਘ ਦੇ ਇਸ ਬਿਆਨ 'ਤੇ ਅਜੇ ਭੱਟ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ 'ਚ ਸਿਰਫ ਕਾਲੇ ਧਨ ਨਾਲ ਹੀ ਰਾਜਨੀਤੀ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਭਾਜਪਾ ਸਰਕਾਰ ਵੀ ਉਨ੍ਹਾਂ ਦੀ ਤਰ੍ਹਾਂ ਹੀ ਕੰਮ ਕਰ ਰਹੀ ਹੈ ਪਰ ਅਸਲੀਅਤ ਬਿਲਕੁੱਲ ਇਸ ਦੇ ਉਲਟ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਲਾਈਫ ਸਹਿਯੋਗ ਫੰਡ ਲਈ ਜਨਤਾ ਤੋਂ ਪੈਸਾ ਚੈੱਕ ਅਤੇ ਡਰਾਫਟ ਰਾਹੀਂ ਹੀ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿਰਫ ਸਰਵੱਛਤਾ ਨਾਲ ਹੀ ਰਾਜਨੀਤੀ ਕਰਦੀ ਹੈ ਪਰ ਕਾਂਗਰਸ ਪਾਰਟੀ ਤਾਂ ਹਮੇਸ਼ਾ ਤੋਂ ਹੀ ਸਵੱਛਤਾ ਦੀ ਵਿਰੋਧੀ ਰਹੀ ਹੈ। ਉਨ੍ਹਾਂ ਨੇ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਕਾਂਗਰਸ ਨੇ ਕਦੇ ਵੀ ਜਨਤਾ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਪੈਸੇ ਨੂੰ ਕਿਸ ਢੰਗ ਨਾਲ ਇਕੱਠਾ ਕੀਤਾ।