ਜਹਾਜ਼ਾਂ 'ਚ ਓਵਰ ਬੁਕਿੰਗ ਕਾਰਨ 6 ਮਹੀਨਿਆਂ 'ਚ 21,000 ਯਾਤਰੀ ਪ੍ਰਭਾਵਿਤ

09/18/2019 12:58:03 PM

ਨਵੀਂ ਦਿੱਲੀ—ਜਨਕਪੁਰੀ ਦੀ ਆਰਕੀਟੈਕਚਰ ਸੁਧਾ ਚੌਧਰੀ ਜਦੋਂ 17 ਜੁਲਾਈ ਨੂੰ ਏਅਰ ਇੰਡੀਆ ਦੀ ਫਲਾਇਟ ਏ. ਆਈ. 803 ਦੀ ਕੰਫਰਮ ਟਿਕਟ 'ਤੇ ਸਵੇਰੇ 6.10 ਦੀ ਫਲਾਈਟ ਫੜ੍ਹਨ ਏਅਰਪੋਰਟ ਪਹੁੰਚੀ ਤਾਂ ਉਨ੍ਹਾਂ ਨੂੰ ਜਹਾਜ਼ 'ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਇਸ ਦਾ ਕਾਰਨ ਦੱਸਿਆ ਗਿਆ ਕਿ ਫਲਾਈਟ 'ਚ ਯਾਤਰੀ ਫੁੱਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਗਲੀ ਫਲਾਈਟ ਰਾਹੀਂ ਭੇਜਿਆ ਜਾਵੇਗਾ। ਸੁਧਾ ਨੂੰ ਮੀਟਿੰਗ ਮੁਲਤਵੀ ਕਰਨੀ ਪਈ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ। ਦੱਸ ਦੇਈਏ ਕਿ ਪਿਛਲੇ 6 ਮਹੀਨਿਆਂ 'ਚ ਆਖਰੀ ਸਮੇਂ 'ਤੇ 21,693 ਯਾਤਰੀਆਂ ਨੂੰ ਕੰਫਰਮ ਟਿਕਟ ਹੋਣ ਦੇ ਬਾਵਜੂਦ ਜਹਾਜ਼ 'ਚ ਚੜ੍ਹਨ ਨਹੀਂ ਦਿੱਤਾ ਗਿਆ। ਇਸ ਧੋਖੇ ਦਾ ਕਾਰਨ ਹੈ ਜਹਾਜ਼ ਕੰਪਨੀਆਂ ਦੀ ਕਮਾਈ ਦਾ ਲਾਲਚ। ਜਹਾਜ਼ ਕੰਪਨੀਆਂ ਜਹਾਜ਼ਾ 'ਚ ਸੀਟਾਂ ਦੀ ਸਮਰੱਥਾ ਤੋਂ ਜ਼ਿਆਦਾ ਕੀਤੀ ਬੁਕਿੰਗ ਹੈ ਅਤੇ ਫਲਾਈਟ ਫੁੱਲ ਹੋਣ 'ਤੇ ਵਾਧੂ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਦਾ ਕਹਿਣਾ ਹੈ ਕਿ ਏਅਰ ਇੰਡੀਆ ਕੰਫਰਮ ਟਿਕਟ 'ਤੇ ਫਲਾਈਟ 'ਚ ਥਾਂ ਨਾ ਦਿੱਤੇ ਜਾਣ ਦੀ ਸਥਿਤੀ 'ਚ ਦੂਜੀ ਫਲਾਈਟ 'ਚ 3 ਘੰਟਿਆਂ ਤੋਂ ਜ਼ਿਆਦਾ ਸਮਾਂ ਹੋਣ 'ਤੇ ਯਾਤਰੀਆਂ ਦੀ ਮੰਗ 'ਤੇ ਹੋਟਲ, ਭੋਜਨ, ਟੈਕਸੀ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਕਾਰਨ-ਓਵਰ ਬੁਕਿੰਗ ਕਰਨਾ -
ਵੱਖ-ਵੱਖ ਜਹਾਜ਼ ਕੰਪਨੀਆਂ ਦੇ ਅਧਿਕਾਰੀਆਂ ਨੇ ਇਸ ਦੇ ਪਿੱਛੇ ਓਵਰ ਬੁਕਿੰਗ ਮੁੱਖ ਕਾਰਨ ਦੱਸਿਆ। ਹਰ ਏਅਰਲਾਈਨਜ਼ ਕੋਲ ਰੂਟੀਨ ਯਾਤਰੀਆਂ ਦਾ ਅੰਕੜਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਸ ਰੂਟ 'ਤੇ ਔਸਤਨ ਕਿੰਨੇ ਯਾਤਰੀ ਸਫਰ ਕਰਦੇ ਹਨ। ਇਸ ਆਧਾਰ 'ਤੇ ਓਵਰ ਬੁਕਿੰਗ ਹੁੰਦੀ ਹੈ। 100 ਸੀਟ ਉਪਲੱਬਧ ਹੋਣ 'ਤੇ ਕੰਪਨੀਆਂ 125 ਜਾਂ ਉਸ ਤੋਂ ਜ਼ਿਆਦਾ ਦੀ ਬੁਕਿੰਗ ਕਰ ਲੈਂਦੀਆਂ ਹਨ। ਜੋ 100 ਯਾਤਰੀ ਸ਼ੁਰੂਆਤ 'ਚ ਯਾਤਰਾ ਕਰਨ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਤਾਂ ਉਸ ਜਹਾਜ਼ 'ਚ ਚੜ੍ਹਨ ਦਿੰਦੀ ਹੈ।

ਨਿਯਮ
-ਯਾਤਰੀਆਂ ਦੇ ਕੋਲ ਪਹਿਲਾਂ ਆਪਸ਼ਨ ਏਅਰਲਾਈਨਜ਼ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਦੂਜੀ ਫਲਾਈਟ 'ਚ ਟਿਕਟ ਬੁੱਕ ਕਰਵਾਉਣ ਦਾ ਹੁੰਦਾ ਹੈ।
-ਦੂਜਾ ਆਪਸ਼ਨ ਦੇ ਤੌਰ 'ਤੇ ਯਾਤਰੀ ਚਾਹੇ ਤਾਂ ਟਿਕਟ ਰੱਦ ਕਰਵਾ ਕੇ ਪੂਰੀ ਰਾਸ਼ੀ ਏਅਰਲਾਈਨਜ਼ ਤੋਂ ਵਾਪਸ ਲੈਣ ਦੀ ਮੰਗ ਕਰ ਸਕਦਾ ਹੈ।

ਹਰਜ਼ਾਨੇ ਦਾ ਭੁਗਤਾਨ ਕਰਨ 'ਚ ਏਅਰ ਇੰਡੀਆ ਅੱਗੇ-
ਹਰਜ਼ਾਨਾ ਦੇਣ 'ਚ ਏਅਰ ਇੰਡੀਆ ਸਭ ਤੋਂ ਅੱਗੇ ਰਹੀ ਹੈ। ਏਅਰ ਇੰਡੀਆ ਨੇ ਜਨਵਰੀ-ਜੂਨ 2019 ਵਿਚਾਲੇ 5.87 ਕਰੋੜ ਰੁਪਏ, ਜੈੱਟ ਏਅਰਵੇਜ ਨੇ 2.64 ਕਰੋੜ, ਸਪਾਈਸਜੈੱਟ ਨੇ 99.36 ਲੱਖ, ਇੰਡੀਗੋ ਨੇ 20.13 ਲੱਖ, ਵਿਸਤਾਰਾ ਨੇ 6.85 ਲੱਖ, ਏਅਰ ਏਸ਼ੀਆ ਨੇ 4.31 ਲੱਖ ਰੁਪਏ ਦਾ ਹਰਜ਼ਾਨਾ ਅਦਾ ਕੀਤਾ ਹੈ।

ਇੰਝ ਦਰਜ ਕਰਵਾਓ ਸ਼ਿਕਾਇਤ-
ਦੋਵਾਂ ਹੀ ਸਥਿਤੀ 'ਚ ਯਾਤਰੀਆਂ ਨੂੰ ਹਰਜ਼ਾਨਾ ਦੇਣਾ ਹੋਵੇਗਾ। ਯਾਤਰੀ ਨੂੰ ਕਾਊਂਟਰ 'ਤੇ ਮੌਜੂਦ ਫਾਰਮ ਭਰਨਾ ਹੋਵੇਗਾ ਜਾਂ ਕੰਪਨੀ ਦੇ ਕਸਟਮਰ ਕੇਅਰ ਜਾਂ ਈਮੇਲ 'ਤੇ ਸ਼ਿਕਾਇਤ ਦੇ ਸਕਦੇ ਹਨ।

ਜਾਣੋ ਆਪਣੇ ਅਧਿਕਾਰ-
ਆਪਸ਼ਨਲ ਤੌਰ 'ਤੇ ਫਲਾਈਟ ਦਾ ਇੰਤਜ਼ਾਮ 1 ਘੰਟੇ ਦੌਰਾਨ ਕਰ ਦਿੱਤਾ ਜਾਂਦਾ ਹੈ ਤਾਂ ਯਾਤਰੀ ਕਿਸੇ ਵੀ ਤਰ੍ਹਾਂ ਦੇ ਹਰਜ਼ਾਨੇ ਦਾ ਹੱਕਦਾਰ ਨਹੀਂ ਹੁੰਦਾ ਹੈ। ਇਸ ਤੋਂ ਜ਼ਿਆਦਾ ਦੇਰ ਦੀ ਫਲਾਈਟ ਦਿੱਤੇ ਜਾਣ 'ਤੇ ਯਾਤਰੀ ਦਾ ਹਰਜ਼ਾਨਾ ਪਾਉਣ ਦਾ ਹੱਕ ਹੋਵੇਗਾ। ਆਪਸ਼ਨ ਦੇ ਤੌਰ 'ਤੇ ਫਲਾਈਟ 24 ਘੰਟੇ ਦੌਰਾਨ ਉਪਲੱਬਧ ਕਰਵਾਈ ਗਈ ਹੈ ਤਾਂ ਇੱਕ ਪਾਸੇ ਬੇਸਿਕ ਕਿਰਾਏ ਦਾ 200 ਫੀਸਦੀ ਅਤੇ ਏਅਰਲਾਈਨ ਫਿਊਲ ਚਾਰਜ ਜੋੜ ਕੇ ਦੇਣਾ ਹੋਵੇਗਾ। ਇਹ ਜ਼ਿਆਦਾਤਰ 10,000 ਰੁਪਏ ਹੋਵੇਗਾ। ਜੇਕਰ 24 ਘੰਟੇ ਬਾਅਦ ਦੀ ਫਲਾਈਟ ਉਪਲੱਬਧ ਕਰਵਾਈ ਜਾਂਦੀ ਹੈ ਤਾਂ ਇੱਕ ਪਾਸੇ ਦੇ ਬੇਸਿਕ ਕਿਰਾਏ ਦੇ ਨਾਲ 400 ਫੀਸਦੀ ਅਤੇ ਏਅਰਲਾਈਨ ਫਿਊਲ ਚਾਰਜ ਜੋੜ ਕੇ ਦੇਣਾ ਹੋਵੇਗਾ। ਜੇਕਰ ਯਾਤਰੀ ਆਪਸ਼ਨਲ ਫਲਾਈਟ ਨਹੀਂ ਲੈਣਾ ਚਾਹੁੰਦੇ ਹਨ ਤਾਂ ਟਿਕਟ ਦੀ ਰਕਮ ਦੇ ਰੀਫੰਡ ਦੇ ਨਾਲ ਇੱਕ ਪਾਸੇ ਦਾ ਕਿਰਾਏ ਦਾ 400 ਫੀਸਦੀ ਹਰਜ਼ਾਨਾ ਦੇਣਾ ਹੋਵੇਗਾ।

Iqbalkaur

This news is Content Editor Iqbalkaur