ਏਅਰ ਸਟ੍ਰਾਇਕ : ਸੰਯੁਕਤ ਬੈਠਕ 'ਚ ਸਾਰੇ ਦਲਾਂ ਨੇ ਹਵਾਈ ਫੌਜ ਨੂੰ ਦਿੱਤੀ ਵਧਾਈ

02/26/2019 7:26:39 PM

ਨਵੀਂ ਦਿੱਲੀ—ਪੀ.ਓ.ਕੇ. 'ਚ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਫੌਜ ਦੇ ਆਪਰੇਸ਼ਨ 'ਤੇ ਸਰਬ ਪਾਰਟੀ ਬੈਠਕ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਵਾਈ ਫੌਜ ਦੇ ਏਅਰ ਸਟ੍ਰਾਇਕ ਦੀ ਜਾਣਕਾਰੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਦਿੱਤੀ। ਇਸ ਬੈਠਕ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਨਾਥ ਸਿੰਘ ਮੌਜੂਦ ਰਹੇ। ਸਰਬ ਪਾਰਟੀ ਬੈਠਕ ਤੋਂ ਬਾਅਦ ਸਾਰੇ ਦਲਾਂ ਨੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵਧਾਈਆਂ ਦਿੱਤੀਆਂ। ਸੁਸ਼ਮਾ ਸਵਰਾਜ ਨੇ ਕਿਹਾ ਕਿ ਇਹ ਫੌਜੀ ਆਪਰੇਸ਼ਨ ਨਹੀਂ ਸੀ ਇਹ ਇਕ ਐਂਟੀ ਟੇਰਰ ਆਪਰੇਸ਼ਨ ਸੀ। 
ਉੱਥੇ ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ਜੋ ਕਿ ਹੁਣ ਖਤਮ ਹੋ ਚੁੱਕੀ ਹੈ। ਪੀ.ਐੱਮ. ਮੋਦੀ ਦੀ ਰਿਹਾਇਸ਼ 'ਤੇ ਕੀਤੀ ਗਈ ਇਹ ਬੈਠਕ ਲਗਭਗ 1 ਘੰਟੇ ਤਕ ਚੱਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਪ੍ਰਧਾਨ ਮੰਤਰੀ ਨੂੰ ਪੂਰੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਇਸ ਬੈਠਕ 'ਚ ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਸ਼ਟਰੀ ਸਲਾਹਕਾਰ ਵੀ ਸ਼ਾਮਲ ਸੀ।

Hardeep kumar

This news is Content Editor Hardeep kumar