ਪ੍ਰਦੂਸ਼ਣ ਨਾਲ ਦਿੱਲੀ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ, ਹਵਾ ਗੁਣਵੱਤਾ

12/14/2021 4:22:50 PM

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਨਾਲ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਇੱਥੇ ਮੰਗਲਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 357 ਤੱਕ ਪਹੁੰਚਣ ’ਤੇ ਬਹੁਤ ਖ਼ਰਾਬ ਸ਼੍ਰੇਣੀ ’ਚ ਰਿਹਾ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਾ ਸੋਮਵਾਰ ਨੂੰ ਵੀ ਏ.ਕਿਊ.ਆਈ. 331 ਰਿਹਾ, ਜੋ ਕਿ ਬੇਹੱਦ ਖ਼ਰਾਬ ਸ਼੍ਰੇਣੀ ’ਚ ਰਿਹਾ ਸੀ। ਮੌਸਮ ਵਿਭਾਗ ਨੇ ਦੱਸਿਆ,‘‘ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ 14 ਅਤੇ 15 ਦਸੰਬਰ ਨੰ ਵੀ ਏ.ਕਿਊ.ਆਈ. ਬਹੁਤ ਖ਼ਰਾਬ ਸ਼੍ਰੇਣੀ ’ਚ ਰਹਿ ਸਕਦਾ ਹੈ। ਇਨ੍ਹਾਂ ਖੇਤਰਾਂ ’ਚ ਹਵਾ ਗੁਣਵੱਤਾ ’ਚ 16 ਦਸੰਬਰ ਨੂੰ ਥੋੜ੍ਹਾ ਸੁਧਾਰ ਹੋਣ ਦੇ ਆਸਾਰ ਹਨ ਅਤੇ ਇਹ ਬਹੁਤ ਖ਼ਰਾਬ ਸ਼੍ਰੇਣੀ ਤੋਂ ਘੱਟ ਹੋ ਕੇ ਖ਼ਰਾਬ ਸ਼੍ਰੇਣੀ ’ਚ ਆ ਸਕਦੀ ਹੈ। ਹਵਾ ਗੁਣਵੱਤਾ ਮੌਸਮ ਭਵਿੱਖਬਾਣੀ ਅਤੇ ਖੋਜ ਪ੍ਰਣਾਲੀ (ਸਫ਼ਰ) ਅਨੁਸਾਰ ਇਨ੍ਹਾਂ ਖੇਤਰਾਂ ’ਚ ਮੰਗਲਵਾਰ ਸਵੇਰੇ 10 ਵਜੇ ਪੀ.ਐੱਮ. 2.5 ਅਤੇ ਪੀ.ਐੱਮ. 10 ਬੇਹੱਦ ਖ਼ਰਾਬ 165 ਅਤੇ 274 ਖ਼ਰਾਬ ਸ਼੍ਰੇਣੀ ’ਚ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ : ਲੋਕਤੰਤਰ ਦੇ ਬਹਾਨੇ ਰਾਹੁਲ ਗਾਂਧੀ ਦਾ ਤੰਜ- ‘ਮੋਦੀ ਸਰਕਾਰ ਨੂੰ ਟਿਊਸ਼ਨ ਦੀ ਜ਼ਰੂਰਤ’

ਦੱਸਣਯੋਗ ਹੈ ਕਿ ਹਵਾ ਗੁਣਵੱਤਾ ਸੂਚਕਾਂਕ ਜ਼ੀਰੋ ਤੋਂ 50 ਤੱਕ ‘ਚੰਗੀ’, 51 ਤੋਂ 100 ਤੱਕ ਸੰਤੋਸ਼ਜਨਕ, 101 ਤੋਂ 200 ਤੱਕ ਮੱਧਮ, 201 ਤੋਂ 300 ਤੱਕ ਖ਼ਰਾਬ, 301 ਤੋਂ 400 ਤੱਕ ਬਹੁਤ ਖ਼ਰਾਬ ਅਤੇ 401 ਤੋਂ 500 ਤੱਕ ਗੰਭੀਰ ਸ਼੍ਰੇਣੀ ’ਚ ਆਉਂਦੀ ਹੈ। ਇਸ ਵਿਚ ਦਿੱਲੀ ਸਰਕਾਰ ਨੇ ਸੋਮਵਾਰ ਨੂੰ ਗੈਰ ਜ਼ਰੂਰੀ ਸਮਾਨ ਲੈ ਕੇ ਆਉਣ ਵਾਲੇ ਟਰੱਕਾਂ ਦੇ ਦਿੱਲੀ ’ਚ ਪ੍ਰਵੇਸ਼ ’ਤੇ ਅਗਲੇ ਆਦੇਸ਼ ਤੱਕ ਰੋਕ ਲਗਾ ਦਿੱਤੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha