ਦਿੱਲੀ ''ਚ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਪਮਾਨ, ਹਵਾ ਗੁਣਵੱਤਾ ''ਬੇਹੱਦ ਖ਼ਰਾਬ''

11/18/2023 11:57:38 AM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਸਵੇਰੇ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤਾਪਮਾਨ ਨਾਲੋਂ ਇਕ ਡਿਗਰੀ ਵੱਧ ਹੈ। ਇਹ ਜਾਣਕਾਰੀ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦਿੱਤੀ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਦਿਨ ਦੌਰਾਨ ਆਸਮਾਨ ਮੁੱਖ ਰੂਪ ਨਾਲ ਸਾਫ਼ ਰਹੇਗਾ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।

ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ 335 ਦਰਜ ਕੀਤਾ ਗਿਆ, ਜੋ 'ਬਹੁਤ ਖ਼ਰਾਬ' ਸ਼੍ਰੇਣੀ 'ਚ ਆਉਂਦਾ ਹੈ। ਜ਼ੀਰੋ ਤੋਂ 500 ਦਰਮਿਆਨ ਏ.ਕਿਊ.ਆਈ. 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦਰਮਿਆਨ 'ਖ਼ਰਾਬ', 301 ਤੋਂ 400 ਦਰਮਿਆਨ 'ਬਹੁਤ ਖ਼ਰਾਬ', 401 ਤੋਂ 450 ਦਰਮਿਆਨ 'ਗੰਭੀਰ' ਅਤੇ 450 ਤੋਂ ਉੱਪਰ 'ਬੇਹੱਦ ਗੰਭੀਰ' ਮੰਨਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha