ਏਅਰ ਇੰਡੀਆ ਨੇ ਸ਼੍ਰੀਨਗਰ ''ਚ ਇਸ ਢੰਗ ਨਾਲ ਮਨਾਇਆ 71ਵਾਂ ਗਣਤੰਤਰ ਦਿਵਸ

01/27/2020 5:29:57 PM

ਸ਼੍ਰੀਨਗਰ— ਏਅਰ ਇੰਡੀਆ ਨੇ 71ਵੇਂ ਗਣਤੰਤਰ ਦਿਵਸ ਦਾ ਜਸ਼ਨ ਜੰਮੂ ਅਤੇ ਕਸ਼ਮੀਰ ਵਿਚ ਕੁਝ ਖਾਸ ਢੰਗ ਨਾਲ ਮਨਾਇਆ। ਏਅਰ ਇੰਡੀਆ ਨੇ ਪਹਿਲੀ ਵਾਰ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ 'ਤੇ ਇਕ ਵੱਡਾ ਬੈਨਰ ਲਾ ਕੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਸ਼੍ਰੀਨਗਰ ਹਵਾਈ ਅੱਡੇ 'ਤੇ ਨਾਗਰਿਕਾਂ ਨੂੰ ਤਿਰੰਗੇ ਝੰਡੇ ਵੀ ਭੇਟ ਕੀਤੇ ਗਏ। ਇਨ੍ਹਾਂ ਨੂੰ ਖਾਸ ਕਾਰੀਗਰਾਂ ਵਲੋਂ ਖਾਸ ਕਿਸਮਤ ਦੇ ਕਾਗਜ਼ ਨਾਲ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਲੱਡੂ ਵੀ ਵੰਡੇ ਗਏ।

ਦੱਸਣਯੋਗ ਹੈ ਕਿ ਘਾਟੀ ਤੋਂ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਇੱਥੇ ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ ਸੀ। ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਸਹਰੀਆ ਜਨਜਾਤੀ ਦੇ ਮੈਂਬਰਾਂ ਨੇ ਇਨ੍ਹਾਂ ਝੰਡਿਆਂ ਨੂੰ ਤਿਆਰ ਕੀਤਾ ਹੈ। ਇਨ੍ਹਾਂ ਨੂੰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ ਅਤੇ ਸ਼੍ਰੀਨਗਰ ਦੇ ਹਵਾਈ ਅੱਡਿਆਂ 'ਤੇ ਵੰਡਿਆ ਗਿਆ। ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 800 ਤੋਂ ਜ਼ਿਆਦਾ ਝੰਡੇ ਸ਼੍ਰੀਨਗਰ ਹਵਾਈ ਅੱਡੇ 'ਤੇ ਵੰਡੇ। ਉਨ੍ਹਾਂ ਨੇ ਦੱਸਿਆ ਕਿ ਕੁੱਲ 30,000 ਤੋਂ ਜ਼ਿਆਦਾ ਝੰਡਿਆਂ ਨੂੰ ਵੰਡਿਆ ਗਿਆ ਹੈ।

Tanu

This news is Content Editor Tanu