ਸ਼ੱਕੀ ਹਾਲਾਤਾ 'ਚ ਏਅਰ ਹੋਸਟੈੱਸ ਦੀ ਮੌਤ

07/16/2018 1:56:27 PM

ਨਵੀਂ ਦਿੱਲੀ— ਦਿੱਲੀ ਦੇ ਪਾਸ਼ ਇਲਾਕੇ ਹੌਜ਼ਖਾਸ 'ਚ ਇਕ ਏਅਰ ਹੋਸਟੈੱਸ ਦੀ ਸ਼ੱਕੀ ਹਾਲਾਤਾ 'ਚ ਮੌਤ ਹੋ ਗਈ ਹੈ। ਏਅਰ ਹੋਸਟੇਨ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲੁਫਥਾਂਸਾ ਏਅਰਲਾਈਨਜ਼ 'ਚ ਕੰਮ ਕਰਨ ਵਾਲੀ 39 ਸਾਲਾਂ ਦੀ ਏਅਰਹੋਸਟੇਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਤੀ ਨੂੰ ਮੈਸੇਜ ਕੀਤਾ ਕਿ ਉਹ ਇਕ ਵੱਡਾ ਕਦਮ ਚੁੱਕਣ ਵਾਲੀ ਹੈ, ਉਸ ਸਮੇਂ ਉਸ ਦਾ ਪਤੀ ਘਰ 'ਚ ਹੀ ਸੀ ਪਰ ਜਦੋਂ ਤੱਕ ਉਹ ਛੱਤ 'ਤੇ ਪਹੁੰਚਦਾ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। 

ਜਾਣਕਾਰੀ ਮੁਤਾਬਕ  ਮ੍ਰਿਤਕਾ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਉਹ ਹੌਜ਼ਖਾਸ 'ਚ ਆਪਣੇ ਪਤੀ ਨਾਲ ਰਹਿੰਦੀ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।