ਜੰਮੂ ਬੰਦ ਨੂੰ ਲੈ ਕੇ ਸ਼ਹਿਰ ਦੇ ਕੁਝ ਇਲਾਕਿਆਂ ''ਚ ਹਿੰਸਾ (ਦੇਖੋ ਤਸਵੀਰਾਂ)

08/02/2015 6:20:22 PM


ਜੰਮੂ- ਜੰਮੂ ਬੰਦ ਦੇ ਤੀਜੇ ਦਿਨ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਹੋਈਆਂ ਅਤੇ ਇੱਥੇ ਏਮਜ਼ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਾਂਗਰਸ ਨੇਤਾ ਨੂੰ ਉਨ੍ਹਾਂ ਦੇ ਸਹਿਯੋਗੀਆਂ ਨਾਲ ਕੁਝ ਦੇਰ ਲਈ ਹਿਰਾਸਤ ''ਚ ਲਿਆ ਗਿਆ। ਪੁਲਸ ਨੇ ਦੱਸਿਆ ਕਿ 70 ਸੰਗਠਨਾਂ ਦੇ ਇਕ ਸਮੂਹ ਦੀ ਅਗਵਾਈ ''ਚ ਚਲਾਏ ਜਾ ਰਹੇ ਅੰਦੋਲਨ ''ਚ ਹਿੱਸਾ ਲੈ ਰਹੇ ਕੁਝ ਨੌਜਵਾਨਾਂ ਨੇ ਐਤਵਾਰ ਦੀ ਦੁਪਹਿਰ ਨੂੰ ਪੁਰਾਣੀ ਮੰਡੀ ਇਲਾਕੇ ਵਿਚ ਪੁਲਸ ''ਤੇ ਪਥਰਾਅ ਕੀਤਾ।
ਪੁਲਸ ਨੇ ਪਥਰਾਅ ਕਰ ਰਹੇ ਨੌਜਵਾਨਾਂ ਨੂੰ ਤਿਬਰ-ਬਿਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗੇ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ। ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਕੋਈ ਜ਼ਖਮੀ ਨਹੀਂ ਹੋਇਆ। ਜੰਮੂ ਵਿਚ ਏਮਜ਼ ਦੀ ਸਥਾਪਨਾ ਲਈ ਅੰਦੋਲਨ ਦੀ ਅਗਵਾਈ ਕਰ ਰਹੇ ਕੋਆਰਡੀਨੇਸ਼ਨ (ਤਾਲਮੇਲ) ਕਮੇਟੀ (ਏ. ਸੀ. ਸੀ.) ਵਲੋਂ 72 ਘੰਟੇ ਬੰਦ ਦੇਖਦੇ ਹੋਏ ਵਪਾਰਕ ਅਦਾਰੇ, ਬਾਜ਼ਾਰ ਅਤੇ ਦੁਕਾਨਾਂ ਬੰਦ ਰਹੇ। ਸ਼ੁੱਕਰਵਾਰ ਦੀ ਸਵੇਰ ਨੂੰ ਬੰਦ ਦੀ ਸ਼ੁਰੂਆਤ ਹੋਈ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਸ਼ਹਿਰ ਦੇ ਹਾਈਵੇਅ ਅਤੇ ਹੋਰ ਸੜਕਾਂ ਨੂੰ ਬੰਦ ਕਰ ਦਿੱਤਾ। ਸੀ. ਆਰ. ਪੀ. ਸੀ. ਦੀ ਧਾਰਾ-144 ਅਧੀਨ ਲਾਗੂ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਕਾਂਗਰਸ ਵਰਕਰਾਂ ਨੇ ਪਾਰਟੀ ਦੇ ਸੂਬਾ ਇਕਾਈ ਦੇ ਸੀਨੀਅਰ ਉੱਪ ਪ੍ਰਧਾਨ ਸ਼ਾਮ ਲਾਲ ਸ਼ਰਮਾ ਦੀ ਅਗਵਾਈ ''ਚ ਐਤਵਾਰ ਨੂੰ ਬਖਸ਼ੀਨਗਰ ਖੇਤਰ ਵਿਚ ਏਮਜ਼ ਦੀ ਮੰਗ ਨੂੰ ਲੈ ਕੇ ਜਲੂਸ ਕੱਢਿਆ।

Tanu

This news is News Editor Tanu