ਹੁਣ ਮਾਈਕ੍ਰੋਗ੍ਰਾਫਿਕ ਤਕਨੀਕ ਨਾਲ ਚਮੜੀ ਦੇ ਕੈਂਸਰ ਦਾ ਇਲਾਜ ਕਰੇਗਾ ਏਮਜ਼

02/12/2024 11:41:58 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਚਮੜੀ ਦੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਣ ਵਾਲੇ ਮਰੀਜ਼ਾਂ ਨੂੰ ਹੁਣ ਦਿੱਲੀ ਦੇ ਏਮਜ਼ ’ਚ ਬਿਹਤਰੀਨ ਇਲਾਜ ਮਿਲ ਸਕੇਗਾ। ਇਸ ਲਈ ਏਮਜ਼ ਦੇ ਚਮੜੀ ਵਿਗਿਆਨ ਵਿਭਾਗ ਨੇ ਅਮਰੀਕੀ ਡਾਕਟਰਾਂ ਦੇ ਸਹਿਯੋਗ ਨਾਲ ਮਾਈਕ੍ਰੋਗ੍ਰਾਫਿਕਲੀ ਓਰੀਐਂਟਿਡ ਹਿਸਟੋਗ੍ਰਾਫਿਕ ਸਰਜਰੀ (ਐੱਮ. ਓ. ਐੱਚ. ਐੱਸ.) ਦੀ ਸੁਵਿਧਾ ਸ਼ੁਰੂ ਕੀਤੀ ਹੈ, ਜੋ ਕਿ ਉੱਚ ਜੋਖਮ ਵਾਲੇ ਚਮੜੀ ਦੇ ਕੈਂਸਰ ਲਈ ਬਹੁਤ ਪ੍ਰਭਾਵਸ਼ਾਲੀ ਇਲਾਜ ਹੈ। 

ਇਹ ਖ਼ਬਰ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਡੇ ਸਿਹਤ ’ਤੇ ਭਾਰੀ ਨਾ ਪੈਣ ਜਾਵੇ ਤੁਹਾਡੀ ਹੀ ਗਲਤੀ

ਇਸ ਦੀ ਸਫ਼ਲਤਾ ਦਰ 99 ਫੀਸਦੀ ਤੱਕ ਹੈ ਯਾਨੀਕਿ ਮਰੀਜ਼ ’ਚ ਕੈਂਸਰ ਮਰੀਜ਼ ਦੁਬਾਰਾ ਨਹੀਂ ਆਉਂਦਾ ਹੈ। ਇਸ ਸੁਵਿਧਾ ਦਾ ਉਦਘਾਟਨ ਏਮਜ਼ ਦੇ ਡਾਇਰੈਕਟਰ ਡਾ. ਐੱਮ. ਸ਼੍ਰੀਨਿਵਾਸ ਅਤੇ ਡੀਨ (ਖੋਜ) ਚਮੜੀ ਵਿਗਿਆਨ ਵਿਭਾਗ ਦੇ ਮੁਖੀ ਡਾ. ਕੌਸ਼ਲ ਵਰਮਾ ਨੇ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita