ਅਗਸਤਾ ਵੈਸਟਲੈਂਡ ਘਪਲਾ : ਰਾਜੀਵ ਸਕਸੇਨਾ ਦੇ ਵਿਦੇਸ਼ ਜਾਣ ''ਤੇ ਲੱਗੀ ਰੋਕ

06/06/2019 8:21:46 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਨਾਲ ਜੁੜੇ ਧਨਸੋਧ ਮਾਮਲੇ 'ਚ ਵਿਚੌਲੀਏ ਨਾਲ ਗਵਾਹ ਬਣੇ ਰਾਜੀਵ ਸਕਸੇਨਾ ਨੂੰ ਮਿਲੀ ਵਿਦੇਸ਼ ਯਾਤਰਾ ਦੀ ਮਨਜ਼ੂਰੀ 'ਤੇ ਰੋਕ ਲਗਾ ਦਿੱਤੀ ਹੈ। ਜੱਜ ਚੰਦਰ ਸ਼ੇਖਰ ਦੀ ਬੈਂਚ ਨੇ ਈ.ਡੀ. ਦੀ ਅਰਜ਼ੀ 'ਤੇ ਦਿੱਲੀ ਦੀ ਇਕ ਅਦਾਲਤ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ। ਉਸ ਹੇਠਲੀ ਅਦਾਲਤ ਨੇ ਸਕਸੇਨਾ ਨੂੰ ਇਲਾਜ ਲਈ ਯੂਰੋਪ, ਬ੍ਰਿਟੇਨ ਤੇ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਸੀ। ਹੇਠਲੀ ਅਦਾਲਤ ਦੇ ਇਕ ਆਦੇਸ਼ ਵਿਰੁੱਧ ਈ.ਡੀ. ਹਾਈ ਕੋਰਟ ਪਹੁੰਚੀ ਸੀ। ਹਾਈ ਕੋਰਟ ਨੇ ਕੇਂਦਰ ਦੇ ਵਕੀਲ ਅਮਿਤ ਮਹਾਜਨ ਤੇ ਈ.ਡੀ. ਦੇ ਵਕੀਲ ਨੀਤੇਸ਼ ਰਾਣਾ  ਦੀ ਅਰਜ਼ੀ 'ਤੇ ਸਕਸੇਨਾ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਤੋਂ 10 ਜੂਨ ਤਕ ਜਵਾਬ ਮੰਗਿਆ।

Inder Prajapati

This news is Content Editor Inder Prajapati