ਅਗਸਤਾ ਵੈਸਟਲੈਂਡ : ਬ੍ਰਿਟਿਸ਼ ਲੀਗਲ ਟੀਮ ਨੇ ਭਾਰਤ ’ਤੇ ਮਿਸ਼ੇਲ ਨੂੰ ਤਸੀਹੇ ਦੇਣ ਦਾ ਲਾਇਆ ਦੋਸ਼

04/25/2019 11:10:56 PM

ਲੰਡਨ– 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਦਲਾਲੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਮਾਮਲੇ ਦੇ ਮੁਲਜ਼ਮ ਕ੍ਰਿਸ਼ਚੀਅਨ ਮਿਸ਼ੇਲ ਨੂੰ ਭਾਰਤ ਵਿਚ ਹਿਰਾਸਤ ਦੌਰਾਨ ਤਸੀਹੇ ਦੇਣ ਦਾ ਦੋਸ਼ ਲਾਇਆ ਗਿਆ ਹੈ। ਇਹ ਦੋਸ਼ ਬ੍ਰਿਟਿਸ਼ ਲੀਗਲ ਟੀਮ ਨੇ ਸੰਯੁਕਤ ਰਾਸ਼ਟਰ ਵਿਚ ਲਾਇਆ ਹੈ। ਟੀਮ ਦਾ ਕਹਿਣਾ ਹੈ ਕਿ ਮਿਸ਼ੇਲ ਨੂੰ ਗੈਰ-ਕਾਨੂੰਨੀ ਢੰਗ ਨਾਲ ਭਾਰਤ ਦੇ ਹਵਾਲੇ ਕੀਤਾ ਗਿਆ ਅਤੇ ਹੁਣ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਿਸ਼ੇਲ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿਚ ਹੈ।

ਮਿਸ਼ੇਲ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ
ਦਿੱਲੀ ਦੀ ਇਕ ਅਦਾਲਤ ਨੇ ਮਿਸ਼ੇਲ ਦੀ ਪਟੀਸ਼ਨ ’ਤੇ ਵੀਰਵਾਰ ਆਪਣਾ ਫੈਸਲਾ ਰੱਖ ਲਿਆ। ਪਟੀਸ਼ਨ ਵਿਚ ਦੋਸ ਲਾਇਆ ਗਿਆ ਹੈ ਕਿ ਈ. ਡੀ. ਵਲੋਂ ਦੋਸ਼ ਪੱਤਰ ਮੀਡੀਆ ਨੂੰ ਲੀਕ ਕੀਤਾ ਗਿਆ ਅਤੇ ਇੰਝ ਸਾਰੇ ਮਾਮਲੇ ਦਾ ਸਿਆਸੀਕਰਨ ਹੋ ਰਿਹਾ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਕੀਤੀ ਜਾਏਗੀ।

Inder Prajapati

This news is Content Editor Inder Prajapati