‘ਅਗਨੀਪਥ’ ਭਰਤੀ ਯੋਜਨਾ ਨੂੰ ਲੈ ਕੇ ਬਿਹਾਰ ਸਮੇਤ ਕਈ ਸੂਬਿਆਂ ’ਚ ਉਬਾਲ, ਫੂਕੀਆਂ ਰੇਲਾਂ

06/16/2022 4:08:59 PM

ਨਵੀਂ ਦਿੱਲੀ/ਬਿਹਾਰ/ਹਰਿਆਣਾ- ਕੇਂਦਰ ਸਰਕਾਰ ਦੀ 'ਅਗਨੀਪਥ' ਭਰਤੀ ਯੋਜਨਾ ਨੂੰ ਲੈ ਕੇ ਵੀਰਵਾਰ ਨੂੰ ਕਈ ਸੂਬਿਆਂ ’ਚ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਬਿਹਾਰ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚ ਦੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਭਰਤੀ ਯੋਜਨਾ ਦੇ ਵਿਰੋਧ ’ਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਟਰੇਨਾਂ ਨੂੰ ਅੱਗ ਲਾ ਦਿੱਤੀ ਅਤੇ ਰੇਲਵੇ ਟਰੈਕ ਜਾਮ ਕਰ ਦਿੱਤੇ।

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਕੀਤਾ ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਹ ਸਕੀਮ

ਦਰਅਸਲ ਇਸ ਯੋਜਨਾ ਦੇ ਤਹਿਤ, ਜਵਾਨਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਰਤੀ ਕੀਤਾ ਜਾਵੇਗਾ। ਕੇਂਦਰ ਵੱਲੋਂ ਮੰਗਲਵਾਰ ਨੂੰ ਇਸ ਸਕੀਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਇਆ, ਜਿਸ ਵਿਚ ਚਾਰ ਸਾਲਾਂ ਦੀ ਮਿਆਦ ਲਈ ਠੇਕੇ ਦੇ ਆਧਾਰ 'ਤੇ ਜਵਾਨਾਂ ਦੀ ਭਰਤੀ ਦਾ ਪ੍ਰਸਤਾਵ ਹੈ। ਜਿਸ ਤੋਂ ਬਾਅਦ ਜ਼ਿਆਦਾਤਰ ਲਈ ਗ੍ਰੈਚੁਟੀ ਅਤੇ ਪੈਨਸ਼ਨ ਲਾਭਾਂ ਤੋਂ ਬਿਨਾਂ ਲਾਜ਼ਮੀ ਸੇਵਾ ਮੁਕਤੀ ਦਾ ਪ੍ਰਸਤਾਵ ਹੈ। ਇਸ ਯੋਜਨਾ ਦੇ ਵਿਰੋਧ ’ਚ ਬਿਹਾਰ ’ਚ ਵੀਰਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਸਵੇਰ ਤੋਂ ਹੀ  ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸੜਕਾਂ ’ਤੇ ਦਿੱਸਿਆ ਤਾਂ ਉੱਥੇ ਹੀ ਕਈ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ’ਤੇ ਇਕੱਠੇ ਹੋਏ। 

ਇਹ ਵੀ ਪੜ੍ਹੋ- ਫੌਜ 'ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

ਅਗਨੀਪਥ ਯੋਜਨਾ ਦਾ ਦਿੱਲੀ-ਐੱਨ. ਸੀ. ਆਰ. ’ਚ ਵੀ ਭਾਰੀ ਵਿਰੋਧ ਹੋ ਰਿਹਾ ਹੈ। ਵੀਰਵਾਰ ਨੂੰ ਜਿੱਥੇ ਪ੍ਰਦਰਸ਼ਨਕਾਰੀ ਗੁਰੂਗ੍ਰਾਮ ’ਚ ਸੜਕਾਂ ’ਤੇ ਇਕੱਠੇ ਹੋਏ, ਉੱਥੇ ਹੀ ਦਿੱਲੀ ਦੇ ਨਾਗਲੋਈ ਇਲਾਕੇ ’ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। ਇਸ ਦਰਮਿਆਨ ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਪਲਵਲ ’ਚ ਪੁਲਸ ਦੀਆਂ ਤਿੰਨ ਗੱਡੀਆਂ ’ਚ ਅੱਗ ਲਾ ਦਿੱਤੀ। 

ਇਹ ਵੀ ਪੜ੍ਹੋ- SC ਦਾ ਵੱਡਾ ਫ਼ੈਸਲਾ, ਲਿਵ-ਇਨ ਰਿਲੇਸ਼ਨ ਦੌਰਾਨ ਪੈਦਾ ਹੋਏ ਬੱਚੇ ਵੀ ਜਾਇਦਾਦ ਦੇ ਹੱਕਦਾਰ

ਕੀ ਹੈ ਅਗਨੀਪਥ ਯੋਜਨਾ- 
ਅਗਨੀਪਥ ਭਰਤੀ ਯੋਜਨਾ ਤਹਿਤ ਨੌਜਵਾਨਾਂ ਨੂੰ 4 ਸਾਲ ਦੇ ਸਮੇਂ ਲਈ ਫ਼ੌਜ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਚੋਣ ਲਈ ਯੋਗ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੋਵੇਗੀ ਅਤੇ ਇਨ੍ਹਾਂ ਨੂੰ 'ਅਗਨੀਵੀਰ' ਦਾ ਨਾਂ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ 90 ਦਿਨ ਦੇ ਅੰਦਰ ਹੋ ਜਾਵੇਗੀ। ਇਸ ਸਾਲ 46,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ। ਪਹਿਲੀ ਭਰਤੀ ਪ੍ਰਕਿਰਿਆ ’ਚ ਨੌਜਵਾਨਾਂ ਨੂੰ 6 ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਦਾ ਸਮਾਂ ਵੀ 4 ਸਾਲ ’ਚ ਸ਼ਾਮਲ ਹੋਵੇਗਾ। 

Tanu

This news is Content Editor Tanu