ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 3 ਬੱਚਿਆਂ ਨੂੰ ਸੁੱਟਿਆ ਟੈਂਕੀ ’ਚ, ਮੌਤ

01/05/2019 8:37:37 PM

ਭਾਗਲਪੁਰ (ਏਜੰਸੀ)– ਬਿਹਾਰ ਦੇ ਭਾਗਲਪੁਰ ਜ਼ਿਲੇ ’ਚ ਥਾਣਾ ਬਾਥ ਅਧੀਨ ਆਉਂਦੇ ਪਿੰਡ ਕਰਹਰੀਆ ਵਿਖੇ ਆਪਣੇ ਪਤੀ ਨਾਲ ਝਗੜੇ ਪਿਛੋਂ ਇਕ ਔਰਤ ਨੇ ਆਪਣੇ 3 ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਿਲੀਆਂ ਖਬਰਾਂ ਮੁਤਾਬਕ ਦੇਵੇਸ਼ ਕੁਮਾਰ ਨਾਮੀ ਇਕ ਵਿਅਕਤੀ ਅਤੇ ਉਸ ਦੀ ਪਤਨੀ ਪ੍ਰੇਮ ਲਤਾ ਦਰਮਿਆਨ ਸ਼ੁੱਕਰਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਪਿਛੋਂ ਪ੍ਰੇਮ ਲਤਾ ਨੇ ਆਪਣੇ 3 ਬੱਚਿਆਂ ਨੂੰ ਘਰ ਦੀ ਛੱਤ ’ਤੇ ਬਣੀ ਟੈਂਕੀ ’ਚ ਸੁੱਟ ਦਿੱਤਾ ਅਤੇ ਫਿਰ ਖੁਦ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਤਿੰਨਾਂ ਮਾਸੂਮ ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ। ਬੱਚਿਆਂ ਦੀ ਪਛਾਣ 4 ਸਾਲਾ ਸੁਸ਼ਾਂਤ, 2 ਸਾਲਾ ਸੋਨਮ ਅਤੇ 1 ਸਾਲਾ ਓਮਰਾਜ ਵਜੋਂ ਹੋਈ ਹੈ।

Sunny Mehra

This news is Content Editor Sunny Mehra