ਥਾਂ, ਸਮਾਂ ਤੇ ਐਂਕਰ ਖੁਦ ਤੈਅ ਕਰੋ ਬਹਿਸ ਲਈ ਹਾਂ ਤਿਆਰ, ਅਖਿਲੇਸ਼ ਦੀ ਸ਼ਾਹ ਨੂੰ ਚੁਣੌਤੀ

01/22/2020 6:59:47 PM

ਲਖਨਊ — ਨਾਗਰਕਿਤਾ ਸੋਧ ਕਾਨੂੰਨ ਦੇ ਸਮਰਥਨ 'ਚ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਖਿਲੇਸ਼ ਯਾਦਵ ਦੀ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਅਖਿਲੇਸ਼ ਬਾਬੂ ਐਂਡ ਕੰਪਨੀ ਬੀਜੇਪੀ ਦਾ ਜਿੰਨਾ ਵਿਰੋਧ ਕਰਨਾ ਹੋਵੇ ਕਰੋ ਪਰ ਜੋ ਦੇਸ਼ ਦੇ ਖਿਲਾਫ ਬੋਲੇਗਾ ਉਸ ਨੂੰ ਜੇਲ 'ਚ ਜਾਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਡਿਬੇਟ ਦੀ ਚੁਣੌਤੀ ਦਿੱਤੀ। ਹੁਣ ਉਸ ਨੂੰ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਅਖਿਲੇਸ਼ ਯਾਦਵ ਨੇ ਕੀ ਕੁਝ ਕਿਹਾ ਉਸ ਨੂੰ ਜਾਣਨ ਦੀ ਜ਼ਰੂਰਤ ਹੈ।
ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਜਿਥੇ ਤਕ ਬਹਿਸ ਦੀ ਗੱਲ ਹੈ ਤਾਂ ਤੁਸੀਂ ਖੁਦ ਆਪਣਾ ਮੰਨ ਪਸੰਦ ਚੈਨਲ, ਐਂਕਰ ਤੈਅ ਕਰੋ ਅਸੀਂ ਵਿਕਾਸ ਦੇ ਮੁੱਦੇ 'ਤੇ ਬਹਿਸ ਲਈ ਤਿਆਰ ਹਾਂ। ਲੋਕਤੰਤਰ 'ਚ ਜਿਨ੍ਹਾਂ ਲੋਕਾਂ ਦੀ ਆਵਾਜ਼ ਸਰਕਾਰ ਨਾਲ ਨਹੀਂ ਮਿਲਦੀ ਉਨ੍ਹਾਂ ਆਵਾਜ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ ਹੈ।
ਅਖਿਲੇਸ਼ ਯਾਦਵ ਨੇ ਬੀਜੇਪੀ 'ਤੇ ਦੋਸ਼ ਲਗਾਇਆ ਕਿ ਉਹ ਪੈਸੇ ਦੇ ਕੇ ਸੀ.ਏ.ਏ. ਦੇ ਸਮਰਥਕਾਂ ਨੂੰ ਸੜਕਾਂ 'ਤੇ ਲਿਆ ਰਹੀ ਹੈ। ਸੱਚ ਇਹ ਹੈ ਕਿ ਇਸ ਕਾਨੂੰਨ ਦੇ ਖਿਲਾਫ ਜੋ ਔਰਤਾਂ, ਬੱਚਿਆਂ ਅਤੇ ਦੂਜੇ ਲੋਕ ਆਪਣੇ ਖਰਚ 'ਤੇ ਸੜਕਾਂ 'ਤੇ ਹਨ, ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਾਤੀ ਦੇ ਆਧਾਰ 'ਤੇ ਜਨਗਣਨਾ ਦੇ ਅੰਕੜਿਆਂ ਨੂੰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ। ਸਰਕਾਰ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਕਿਉਂ ਚੁੱਪ ਹੈ। ਜਿਸ ਦਿਨ ਜਾਤੀ ਆਧਾਰਿਤ ਅੰਕੜੇ ਸਾਹਮਣੇ ਆਉਣਗੇ ਉਸ ਦਿਨ ਹਿੰਦੂ ਅਤੇ ਮੁਸਲਿਮ ਵਿਵਾਦ ਖਤਮ ਹੋ ਜਾਵੇਗਾ।

Inder Prajapati

This news is Content Editor Inder Prajapati