ਸ਼ਰਾਬ ਪੀਣ ਤੋਂ ਬਾਅਦ ਕੈਂਚੀ ਨਾਲ ਵਾਰ ਕਰਕੇ ਕੀਤਾ ਸਹੇਲੀ ਦਾ ਕਤਲ, ਰਾਤਭਰ ਬੈਠੀ ਰਹੀ ਲਾਸ਼ ਕੋਲ

01/19/2017 3:32:01 PM

ਰਾਏਪੁਰ— ਪਾਰਲਰ ਵਾਲੀ ਦਾ ਕਤਲ ਕਰਨ ਦੇ ਦੋਸ਼ ''ਚ ਸਹੇਲੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਸਹੇਲੀ ਨੇ ਸ਼ਰਾਬ ਪੀਣ ਤੋਂ ਬਾਅਦ ਪਾਰਲਰ ਵਾਲੀ ਦਾ ਕੈਂਚੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਰਾਤ ਭਰ ਲਾਸ਼ ਕੋਲ ਬੈਠੀ ਰਹੀ।
ਕੀ ਹੈ ਮਾਮਲਾ—
ਕਬੀਰਨਗਰ ਪਾਰਲਰ ਵਾਲੀ
 ਲਕਸ਼ਮੀ ਚਾਵਲਾ ਦਾ ਕਤਲ ਕਰਨ ਦੇ ਦੋਸ਼ ''ਚ ਉਸ ਦੀ ਸਹੇਲੀ ਪੂਜਾ ਨੂੰ ਫੜਿਆ ਹੈ। ਪੂਜਾ ਵੀ ਬਿਊਟੀ ਪਾਰਲਰ ਚਲਾਉਂਦੀ ਹੈ। ਰਾਜਿੰਦਰ ਨਗਰ ''ਚ ਲਕਸ਼ਮੀ ਦੇ ਪਾਰਲਰ ਨੇੜੇ ਉਸ ਦਾ ਪਾਰਲਰ ਹੈ। ਪੂਜਾ ਨੂੰ ਸ਼ਰਾਬ ਪੀਣ ਦੀ ਆਦਤ ਸੀ। ਫਿਜ਼ੂਲ ਖਰਚੀ ਨੂੰ ਪੂਰਾ ਕਰਨ ਦੇ ਲਈ ਉਸ ਨੇ ਆਪਣੀ ਸਹੇਲੀ ਦਾ ਕਤਲ ਕਰ ਦਿੱਤਾ ਅਤੇ ਇਕ ਲੱਖ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਕਤਲ ਦੇ ਬਾਅਦ ਪੂਜਾ ਖੂਨ ਨਾਲ ਭਰੀ ਲਕਸ਼ਮੀ ਦੀ ਲਾਸ਼ ਨੇੜੇ ਪੂਰੀ ਰਾਤ ਬੈਠੀ ਰਹੀ। ਸਵੇਰੇ ਸਾਢੇ ਪੰਜ ਵਜੇ ਬਾਹਰ ਤਾਲਾ ਲਗਾ ਕੇ ਫਰਾਰ ਹੋ ਗਈ। 

ਦੋਸ਼ ਕੀਤਾ ਕਬੂਲ
ਪੁਲਸ ਨੇ ਪੂਜਾ ਨੂੰ ਗ੍ਰਿਫਤਾਰਕ ਕਰਨ ਤੋਂ ਬਾਅਦ ਉਸ ਦੇ ਘਰ ''ਤੇ ਛਾਪਾ ਮਾਰਿਆ। 
ਲਕਸ਼ਮੀ ਦੇ ਗਹਿਣੇ ਉਸ ਦੇ ਘਰ ਤੋਂ ਬਰਾਮਦ ਕੀਤੇ ਗਏ ਹਨ। ਪੂਜਾ ਨੇ ਵੀ ਆਪਣਾ ਦੋਸ਼ ਕਬੂਲ ਕਰ ਲਿਆ। ਪੁਲਸ ਨੇ ਬੁੱਧਵਾਰ ਨੂੰ ਬਿਊਟੀ ਪਾਰਲਰ ਵਾਲੀ ਦੇ ਕਤਲ ਦੇ ਦੋਸ਼ ''ਚ ਪੁਜਾ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਗਹਿਣੇ ਅਤੇ ਦੁਕਾਨ ਦਾ ਸਮਾਨ ਵੀ ਬਰਾਮਦ ਕੀਤਾ।

ਪੂਰੀ ਰਾਤ ਲਾਸ਼ ਕੋਲ ਬੈਠੀ ਰਹੀ—
ਕ੍ਰਾਇਮ ਬ੍ਰਾਂਚ ਦੇ ਐੱਸ.ਪੀ ਅਜਾਤਸ਼ਤਰੂ ਬਹਾਦੁਰ ਸਿੰਘ ਨੇ ਦੱਸਿਆ ਕਿ ਪੂਜਾ ਨੂੰ ਸ਼ਰਾਬ ਪੀਣ ਦੀ ਆਦਤ ਹੈ। ਉਸ ਦਾ ਬਿਊਟੀ ਪਾਰਲਰ ਨਹੀਂ ਚੱਲਦਾ , ਜਿਸ ਕਾਰਨ ਉਹ ਆਪਣੇ ਸ਼ੌਂਕ ਪੂਰੇ ਨਹੀਂ ਕਰ ਸਕਦੀ ਸੀ। ਫਿਜ਼ੂਲ ਖਰਚੀ ਲਈ ਪੈਸੇ ਜੁਟਾਉਣ ਲਈ ਸਹੇਲੀ 
ਲਕਸ਼ਮੀ ਦਾ ਕਤਲ ਕਰ ਦਿੱਤਾ। ਰਾਤੀ 11 ਵਜੇ ਕਤਲ ਕਰਨ ਤੋਂ ਬਾਅਦ ਉਸ ਨੇ ਅਲਮਾਰੀ ਤੋਂ ਗਹਿਣੇ ਕੱਢੇ। ਉਸ ਤੋਂ ਬਾਅਦ ਪੂਰੀ ਰਾਤ ਲਾਸ਼ ਕੋਲ ਬੈਠੀ ਰਹੀ। ਉਸ ਨੂੰ ਡਰ ਸੀ ਕਿ ਰਾਤ ''ਚ ਉਸ ਨੂੰ ਦੇਖ ਕੇ ਕੋਈ ਉਸ ''ਤੇ ਸ਼ੱਕ ਨਾ ਕਰੇ। ਸਵੇਰੇ ਸਾਢੇ ਪੰਜ ਵਜੇ ਉਹ ਹੌਲੀ-ਹੌਲੀ ਘਰ ਤੋਂ ਬਾਹਰ ਨਿਕਲੀ। ਦਰਵਾਜ਼ੇ ਨੂੰ ਤਾਲਾ ਲਗਾ ਕੇ ਫਰਾਰ ਹੋ ਗਈ। 

ਕੀ ਹੋਇਆ ਸੀ ਕਤਲ ਵਾਲੇ ਦਿਨ—
ਰਾਜਿੰਦਰ ਨਗਰ ''ਚ 
ਲਕਸ਼ਮੀ ਨੇ ਆਪਣਾ ਬਿਊਟੀ ਪਾਰਲਰ ਬੰਦ ਕੀਤਾ। ਉਹ ਬਾਹਰ ਆਈ ਤਾਂ ਪੂਜਾ ਉਸ ਨੂੰ ਮਿਲੀ ਗਈ।  ਪੂਜਾ ਨੇ ਉਸ ਨੂੰ ਪਾਰਟੀ ਕਰਨ ਦਾ ਪੇਸ਼ਕਸ਼ ਕੀਤੀ। ਲਸ਼ਮੀ ਦੇ ਪਤੀ ਇਮਤਿਆਜ਼ ਅਲੀ ਘਰ ਨਹੀਂ ਸਨ। ਉਹ ਭੋਪਾਲ ਗਏ ਸਨ। ਇਸ ਲਈ ਲਸ਼ਮੀ ਨੇ ਹਾਂ ਕਰ ਦਿੱਤੀ। ਦੋਵੇਂ ਰਾਤੀ ਕਰੀਬ 8ਵਜੇ ਸ਼ਰਾਬ ਪੀਣ ਬੈਠ ਗਈਆਂ। ਰਾਤੀ 11 ਵਜੇ ਲਸ਼ਮੀ ਨੂੰ ਨਸ਼ਾ ਚੜ੍ਹ ਗਿਆ। ਪੂਜਾ ਨੇ ਕਮਰੇ ''ਚ ਰੱਖੀ ਕੈਂਚੀ ਨਾਲ ਉਸ ''ਤੇ ਵਾਰ ਕਰ ਦਿੱਤਾ। ਲਕਸ਼ਮੀ ਦੀ ਮੌਤ ਹੋ ਗਈ। 

ਆਖਿਰੀ ਕਾਲ ਨੇ ਦਿੱਤਾ ਸੰਕੇਤ—
ਪੁਲਸ ਨੇ 
ਲਕਸ਼ਮੀ ਦੇ ਮੋਬਾਇਲ ਦੀ ਜਾਂਚ ਕਰਵਾਈ। ਉਸ ਦੇ ਮੋਬਾਇਲ ''ਤੇ ਆਈ ਆਖ਼ਰੀ ਕਾਲ ਨੇ ਕਤਲ ਦਾ ਸੰਕੇਤ ਦਿੱਤਾ। ਲਸ਼ਮੀ ਨੇ ਆਖ਼ਰੀ ਫੋਨ ਰਾਤੀ ਲਗਭਗ 9ਵਜੇ ਕਬੀਰਨਗਰ ''ਚ ਰਹਿਣ ਵਾਲੇ ਇਕ ਆਟੋ ਵਾਲੇ ਨੂੰ ਕੀਤਾ ਸੀ। ਉਸ ਨੇ ਆਟੋ ਚਾਲਕ ਨੂੰ ਬੁਲਾਇਆ ਅਤੇ ਉਸ ਨੂੰ ਸ਼ਰਾਬ ਲਿਆਉਣ ਲਈ ਕਿਹਾ। ਉਸ ਦੇ ਨਾਲ ਪੂਜਾ ਵੀ ਮੌਜੂਦ ਸੀ। ਪੁਲਸ ਨੇ ਕਾਲ ਡਿਟੇਲ ਦੇ ਆਧਾਰ ''ਤੇ ਆਟੋ ਚਾਲਕ ਕੋਲੋਂ ਪੁੱਛਗਿਛ ਕੀਤੀ। ਉਸ ਨੇ ਦੱਸਿਆ ਕਿ ਆਖ਼ਰੀ ਵਾਰ ਉਸ ਦੇ ਨਾਲ ਪੂਜਾ ਸੀ।

ਮੋਬਾਇਲ ਲੋਕੇਸ਼ਨ ਤੋਂ ਹੋਇਆ ਸ਼ੱਕ
ਆਟੋ ਚਾਲਕ ਦੇ ਬਿਆਨ ਦੇ ਆਧਾਰ ''ਤੇ ਪੁਲਸ ਨੂੰ ਪੂਜਾ ''ਤੇ ਸ਼ੱਕ ਹੋਇਆ। ਉਸ ਨਾਲ ਪੁੱਛਗਿਛ ਕੀਤੀ ਪਰ ਉਸ ਨੇ ਸਫਾਈ ਨਾਲ ਕਹਿ ਦਿੱਤਾ ਕਿ ਉਹ ਸ਼ਰਾਬ ਪੀਣ ਤੋਂ ਬਾਅਦ ਘਰ ਆ ਗਈ ਸੀ। ਇਸ ਦੇ ਬਾਵਜ਼ੂਦ ਪੁਲਸ ਨੇ ਉਸ ਦੇ ਮੋਬਾਇਲ ਦੀ ਲੋਕੇਸ਼ਨ ਦੇਖੀ। ਉਸ ''ਚ ਪਤਾ ਚੱਲਿਆ ਕਿ ਲੋਕੇਸ਼ਨ ਕਬੀਰਨਗਰ ''ਚ 
ਲਕਸ਼ਮੀ ਦੇ ਘਰ ਮਿਲੀ। ਉਸ ਤੋਂ ਬਾਅਦ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਅਤੇ ਰਾਜ਼ ਖੁੱਲ੍ਹ ਗਿਆ।