22 ਸਾਲਾ ਬਾਅਦ ਮਾਂ ਬਣੀ ਡਾਕਟਰ, 18 ਦਿਨਾ ਦੇ ਬੱਚੇ ਘਰ ਛੱਡ ਪਰਤੀ ਹਸਪਤਾਲ

04/14/2020 1:13:57 PM

ਹੋਸ਼ੰਗਾਬਾਦ-ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੁਝ ਲੋਕ ਆਪਣੇ ਪਰਿਵਾਰ ਤੋਂ ਪਹਿਲਾ ਆਪਣੇ ਕੰਮ ਦਾ ਫਰਜ਼ ਨਿਭਾ ਰਹੇ ਹਨ। ਮਜ਼ਬੂਰੀਆਂ ਦੀ ਦੀਵਾਰ ਨੂੰ ਤੋੜ ਕੇ ਅਜਿਹੇ ਕੋਰੋਨਾ ਯੋਧੇ ਦਿਨ-ਰਾਤ ਡਿਊਟੀ 'ਚ ਲੱਗੇ ਹੋਏ ਹਨ। ਅਜਿਹਾ ਹੀ ਇਕ ਮੱਧ ਪ੍ਰਦੇਸ਼ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਥੇ ਵਿਆਹ ਦੇ 22 ਸਾਲਾ ਬਾਅਦ ਜੁੜਵਾਂ ਬੱਚਿਆਂ ਦੀ ਮਾਂ ਬਣੀ ਡਾਕਟਰ 10 ਦਿਨ ਬਾਅਦ ਹੀ ਉਨ੍ਹਾਂ ਨੂੰ ਛੱਡ ਕੇ ਡਿਊਟੀ ਜੁਆਇੰਨ ਕਰ ਲਈ ਹੈ। 

ਦੱਸਣਯੋਗ ਹੈ ਕਿ ਇੱਥੋ ਦੇ ਹੋਸ਼ੰਗਾਬਾਦ ਜ਼ਿਲੇ ਦੇ ਬਾਬਈ ਕਮਿਊਨਿਟੀ ਸਿਹਤ ਕੇਂਦਰ 'ਚ ਤਾਇਨਾਤ ਬੀ.ਐੱਮ.ਓ. ਸ਼ੋਭਨਾ ਚੌਕਸੇ ਕੋਰੋਨਾ ਡਿਊਟੀ ਕਾਰਨ 8 ਦਿਨਾਂ ਤੋਂ ਆਪਣੇ ਘਰ ਨਹੀਂ ਗਈ ਹੈ। ਉਹ ਵੀ ਉਸ ਸਮੇਂ ਜਦੋਂ ਉਹ 26 ਮਾਰਚ ਨੂੰ ਸੋਰੋਗੇਸੀ ਨਾਲ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਬੱਚੇ ਹੁਣ 18 ਦਿਨ ਦੇ ਹੀ ਹਨ। ਜਨਮ ਦੇ 10 ਦਿਨਾਂ ਬਾਅਦ ਹੀ ਡਾਕਟਰ ਸ਼ੋਭਨਾ ਬੱਚਿਆਂ ਨੂੰ ਭਰਾ-ਭਾਬੀ ਦੇ ਹਵਾਲੇ ਕਰ ਕੇ ਡਿਊਟੀ ਜੁਆਇੰਨ ਕਰ ਲਈ ਹੈ। 

ਡਾਕਟਰ ਸ਼ੋਭਨਾ ਚੌਕਸੇ ਵਿਆਹ ਦੇ 22 ਸਾਲਾ ਬਾਅਦ ਮਾਂ ਬਣੀ ਹੈ। ਇਸ ਦੌਰਾਨ ਜਦੋਂ ਬੱਚਿਆਂ ਨੂੰ ਉਨ੍ਹਾਂ ਦੀ ਜਰੂਰਤ ਸੀ ਤਾਂ ਉਹ ਲੋਕਾਂ ਦੀ ਸੇਵਾ ਕਰਨ ਲਈ ਹਸਪਤਾਲ ਚਲੀ ਗਈ ਹੈ। ਹੋਸ਼ੰਗਾਬਾਦ ਤੋਂ ਉਹ ਭਰਾ-ਭਾਬੀ ਨੂੰ ਬੁਲਾ ਕੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਕੋਰੋਨਾ ਇਨਫੈਕਸ਼ਨ ਘਰ ਤੱਕ ਨਾ ਪਹੁੰਚੇ, ਇਸ ਲਈ ਉਹ ਡਿਊਟੀ ਜੁਆਇੰਨ ਕਰਨ ਤੋਂ ਬਾਅਦ ਵੀ ਘਰ ਨਹੀਂ ਗਈ ਹੈ। ਹਸਪਤਾਲ ਦੇ ਕੁਆਟਰ 'ਚ ਹੀ ਰਾਤ ਗੁਜ਼ਾਰ ਰਹੀ ਹੈ। ਸਵੇਰ ਤੋਂ ਮਰੀਜ਼ਾਂ ਦੀ ਭੀੜ ਹਸਪਤਾਲ 'ਚ ਉਮੜਨ ਲੱਗੀ ਹੈ ਅਤੇ ਡਾਕਟਰ ਸ਼ੋਭਨਾ ਚੌਕਸੇ ਇਲਾਜ 'ਚ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 8-10 ਦਿਨਾਂ ਤੋਂ ਘਰ ਨਹੀਂ ਗਈ ਹੈ ਪਰ ਵਿਹਲੇ ਸਮੇਂ ਵੀਡੀਓ ਕਾਲ ਰਾਹੀਂ ਬੱਚਿਆਂ ਨੂੰ ਦੁਲਾਰ ਦਿੰਦੀ ਹੈ। 

ਬੱਚਿਆਂ ਤੋਂ ਦੂਰ ਰਹਿਣ ਦੇ ਸਵਾਲ 'ਤੇ ਡਾਕਟਰ ਸ਼ੋਭਨਾ ਚੌਕਸੇ ਨੇ ਦੱਸਿਆ, "ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਮਾਰਲ ਡਿਊਟੀ ਇਹ ਹੈ ਕਿ ਅਸੀਂ ਪਹਿਲਾਂ ਸਮਾਜ ਨੂੰ ਦੇਖੀਏ। ਮੈਂ 24 ਘੰਟੇ ਦਫਤਰ ਰਹਿ ਕੇ ਡਿਊਟੀ ਕਰ ਰਹੀ ਹਾਂ। ਭਰਾ-ਭਾਬੀ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਬੱਚਿਆਂ ਦੀ ਯਾਦ ਕਾਫੀ ਆਉਂਦੀ ਹੈ ਕਿਉਂਕਿ ਮੈਂ 22 ਸਾਲ ਬਾਅਦ ਮਾਂ ਬਣੀ ਹਾਂ। "

Iqbalkaur

This news is Content Editor Iqbalkaur