ਪੀ.ਐੱਮ. ਮੋਦੀ ਨਾਲ ਅਡਵਾਨੀ ਨੇ ਕੀਤਾ ਨਵੇਂ ਹੈੱਡ ਕੁਆਰਟਰ ਦਾ ਉਦਘਾਟਨ

02/18/2018 5:30:05 PM

ਨਵੀਂ ਦਿੱਲੀ— ਰਾਜਧਾਨੀ ਦੇ ਦੀਨਦਿਆਲ ਉਪਾਧਿਆਏ ਮਾਰਗ 'ਤੇ ਬਣੇ ਭਾਜਪਾ ਦੇ ਹਾਈਟੇਕ ਹੈੱਡ ਕੁਆਰਟਰ ਦੇ ਉਦਘਾਟਨ ਦੇ ਨਾਲ ਹੀ ਕਰੀਬ 34 ਸਾਲ ਬਾਅਦ ਪਾਰਟੀ ਦਾ ਪਤਾ ਅੱਜ ਤੋਂ ਬਦਲ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨਾਲ ਨਵੇਂ ਹੈੱਡ ਕੁਆਰਟਰ ਦਾ ਉਦਘਾਟਨ ਕੀਤਾ। ਭਾਜਪਾ ਹੈੱਡ ਕੁਆਰਟਰ ਦਾ ਪਤਾ 11 ਅਸ਼ੋਕ ਰੋਡ ਤੋਂ ਬਦਲ ਕੇ ਹੁਣ 6-ਏ ਦੀਨਦਿਆਲ ਉਪਾਧਿਆਏ ਹੋ ਗਿਆ। ਕਰੀਬ 8 ਹਜ਼ਾਰ ਵਰਗ ਮੀਟਰ ਭੂਭਾਗ 'ਚ ਫੈਲੇ ਹੈੱਡ ਕੁਆਰਟਰ 'ਚ ਤਿੰਨ ਬਲਾਕ ਹਨ। ਇਸ ਇਮਾਰਤ ਦਾ ਨੀਂਹ ਪੱਥਰ ਸ਼੍ਰੀ ਮੋਦੀ ਨੇ ਹੀ 18 ਅਗਸਤ 2016 ਨੂੰ ਕੀਤਾ ਸੀ। ਹੈੱਡ ਕੁਆਰਟਰ ਨੂੰ ਸਾਰੇ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਨਾਲ ਲੈੱਸ ਕੀਤਾ ਗਿਆ ਹੈ। ਹੈੱਡ ਕੁਆਰਟਰ ਦਾ 70 ਫੀਸਦੀ ਹਿੱਸਾ ਹਰਿਤ ਖੇਤਰ ਹੈ। ਇਸ ਦੌਰਾਨ ਮੋਦੀ ਨੇ ਉੱਥੇ ਹਾਜ਼ਰ ਸਾਰੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ 'ਚ ਜਿੰਨੇ ਵੀ ਅੰਦੋਲਨ ਹੋਏ ਹਨ, ਉਨ੍ਹਾਂ ਸਾਰੇ ਅੰਦੋਲਨਾਂ ਦੀ ਅਗਵਾਈ ਜਨਸੰਘ ਅਤੇ ਭਾਜਪਾ ਨੇ ਕੀਤੀ, ਜਿਸ ਦਾ ਉਨ੍ਹਾਂ ਨੂੰ ਬਹੁਤ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਰਾਸ਼ਟਰਭਗਤੀ ਨਾਲ ਰੰਗੀ ਹੈ ਅਤੇ ਰਾਸ਼ਟਰਹਿੱਤ ਲਈ ਮਰਨ ਵਾਲੇ ਵਰਕਰਾਂ ਦੇ ਤਿਆਗ ਅਤੇ ਤਪੱਸਿਆ ਨਾਲ ਇਸ ਪਾਰਟੀ ਦੀ ਰਚਨਾ ਹੋਈ ਹੈ।ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮਰਹੂਮ ਸੁੰਦਰ ਸਿੰਘ ਭੰਡਾਰੀ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਅਡਵਾਨੀ ਹਮੇਸ਼ਾ ਸੰਗਠਨਾਤਮਕ ਲੋਕਤੰਤਰੀ ਵਿਵਸਥਾਵਾਂ ਦਾ ਅਧਿਐਨ ਕਰਦੇ ਰਹਿੰਦੇ ਹਨ ਅਤੇ ਭੰਡਾਰੀ ਵੀ ਹਮੇਸ਼ਾ ਤੋਂ ਕੋਈ ਸਮਝੌਤਾ ਕੀਤੇ ਬਿਨਾਂ ਸੰਵਿਧਾਨ ਅਨੁਸਾਰ ਪਾਰਟੀ ਕਿਵੇਂ ਚੱਲੇ ਅਤੇ ਮੈਂਬਰਤਾ ਕਿਵੇਂ ਵਧੇ, ਪ੍ਰਕਿਰਿਆਵਾਂ ਕਿਸ ਤਰ੍ਹਾਂ ਦੀਆਂ ਹੋਣ, ਇਸ ਦੀ ਚਿੰਤਾ ਕਰਦੇ ਹਨ।
ਇਨ੍ਹਾਂ ਚੀਜ਼ਾਂ ਕਾਰਨ ਭਾਜਪਾ ਦਾ ਅੱਜ ਦਾ 'ਪਿੰਡ 100 ਫੀਸਦੀ ਲੋਕਤੰਤਰੀ ਪਿੰਡ ਹੈ।'' ਲੋਕਤੰਤਰ ਲਈ ਵੱਖ-ਵੱਖ ਖੇਤਰਾਂ 'ਚ ਉੱਥੋਂ ਲੋਕਾਂ ਦੀਆਂ ਇੱਛਾਵਾਂ ਦੇ ਅਨੁਰੂਪ ਕੰਮ ਕਰਨ ਦੀ ਲੋੜ ਹੁੰਦੀ ਹੈ। ਸੋਚਣ, ਕੰਮ ਕਰਨ, ਫੈਸਲਾ ਲੈਣ ਅਤੇ ਉਸ ਨੂੰ ਲਾਗੂ ਕਰਨ 'ਚ ਲੋਕਤੰਤਰ ਦੀ ਸਿੱਖਿਆ ਦੀਕਸ਼ਾ ਸਾਨੂੰ ਮਿਲੀ ਹੈ। ਅੱਜ ਜਦੋਂ ਜਨਤਾ ਨੇ ਸਾਨੂੰ ਸੱਤਾ ਦੇ ਮਾਧਿਅਮ ਨਾਲ ਸੇਵਾ ਦਾ ਮੌਕਾ ਦਿੱਤਾ ਹੈ, ਉਦੋਂ ਇਹ ਲੋਕਤੰਤਰੀ ਸੰਸਕਾਰ ਬਹੁਤ ਕੰਮ ਆ ਰਹੇ ਹਨ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਰਥੀ ਸਿਆਸੀ ਦਲਾਂ ਦਾ ਇਕ ਹੋਣਾ ਵੱਖ ਗੱਲ ਹੈ ਪਰ ਲੋਕਤੰਤਰੀ ਮੁੱਲਾਂ ਅਤੇ ਖੇਤਰੀ ਇੱਛਾਵਾਂ 'ਤੇ ਖਰਾ ਉਤਰਨ ਦੇ ਟੀਚੇ ਨਾਲ ਪਾਰਟੀਆਂ ਨੂੰ ਇਕੱਠੇ ਲੈ ਕੇ ਤੁਰਨਾ ਦੂਜੀ ਗੱਲ। ਇਸ ਮਾਮਲੇ 'ਚ ਵੀ ਭਾਜਪਾ ਨੇ ਇਕ ਵੱਖ ਮੁਕਾਮ ਹਾਸਲ ਕੀਤਾ ਹੈ।
ਲੋਕਤੰਤਰੀ ਤਰੀਕੇ ਨਾਲ ਸਾਥੀਆਂ ਨੂੰ ਨਾਲ ਲੈ ਕੇ ਗਠਜੋੜ 'ਚ ਖੇਤਰੀ ਇੱਛਾਵਾਂ ਨਾਲ ਸੰਤੁਲਨ ਕਾਇਮ ਕਰਦੇ ਹੋਏ ਵੱਖ-ਵੱਖ ਦਲਾਂ ਦੀ ਤਾਕਤ ਨੂੰ ਜੋੜਦੇ ਹੋਏ ਦੇਸ਼ ਦੀਆਂ ਇੱਛਾਵਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਇਹ ਪ੍ਰਯੋਗ ਵੀ ਭਾਜਪਾ ਦੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਨੇ ਦਿਖਾਇਆ। ਇਸ ਦਾ ਮੂਲ ਕਾਰਨ ਸਾਡੀ ਸੋਚ, ਵਿਚਾਰ, ਸੰਸਕਾਰ ਰਗ-ਰਗ 'ਚ ਲੋਕਤੰਤਰ ਹਨ ਅਤੇ ਉਸੇ ਕਾਰਨ ਸਾਰਿਆਂ ਨਾਲ ਤੁਰਨ 'ਚ ਅਸੀਂ ਲੋਕ ਸੰਭਵ ਸਫਲਤਾਪੂਰਵਕ ਅੱਗੇ ਵਧ ਰਹੇ ਹਾਂ। ਨਵਾਂ ਦਫ਼ਤਰ ਭਵਨ ਇੱਟ-ਪੱਥਰ ਦੀ ਇਮਾਰਤ ਨਹੀਂ ਸਗੋਂ ਇਹ ਜਨਸੰਘ ਦੇ ਸਮੇਂ ਤੋਂ ਹਜ਼ਾਰਾਂ ਲੱਖਾਂ ਵਰਕਰਾਂ ਦੀਆਂ ਇੱਛਾਵਾਂ ਦੀ ਇਮਾਰਤ ਹੈ। ਵਰਕਰ ਇਸ ਹੈੱਡ ਕੁਆਰਟਰ ਦੀ ਆਤਮਾ ਹੈ ਅਤੇ ਭਰੋਸਾ ਹੈ ਕਿ ਪਾਰਟੀ ਵਰਕਰ ਇੱਥੋਂ ਇਕੱਠੀ ਸ਼ਕਤੀ ਦੇਸ਼ ਦੀ ਕੋਟਿ-ਕੋਟਿ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ 'ਚ ਲਗਾਉਣਗੇ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਅਡਵਾਨੀ ਅਤੇ ਡਾ. ਜੋਸ਼ੀ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਤੋਂ ਵੀ ਸ਼ਿਲਾਪੱਟ ਦਾ ਉਦਘਾਟਨ ਕਰਵਾਇਆ। ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨੇ ਬਾਅਦ 'ਚ ਬਹੁ ਮੰਜ਼ਲਾਂ ਹੈੱਡ ਕੁਆਰਟਰ ਦਾ ਪ੍ਰੀਖਣ ਵੀ ਕੀਤਾ।
ਨਵੇਂ ਹੈੱਡ ਕੁਆਰਟਰ ਦੀ ਖਾਸੀਅਤ
ਹੈੱਡ ਕੁਆਰਟਰ ਨੂੰ ਸਾਰੇ ਤਰ੍ਹਾਂ ਦੇ ਆਧੁਨਿਕ ਤਕਨਾਲੋਜੀ ਨਾਲ ਲੈੱਸ ਕੀਤਾ ਗਿਆ ਹੈ। ਹੈੱਡ ਕੁਆਰਟਰ ਦਾ 70 ਫੀਸਦੀ ਹਿੱਸਾ ਹਰਿਤ ਖੇਤਰ ਹੈ। ਇੱਥੇ ਡਿਜੀਟਲ ਲਾਇਬਰੇਰੀ ਤੋਂ ਲੈ ਕੇ ਵਾਈ-ਫਾਈ ਅਤੇ ਵੀਡੀਓ ਕਾਨਫਰੈਂਸਿੰਗ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਬੇਸਮੈਂਟ 'ਚ 2 ਫਲੋਰ ਦੀ ਪਾਰਕਿੰਗ ਵਿਵਸਥਾ ਕੀਤੀ ਗਈ ਹੈ, ਜਿਸ 'ਚ ਇਕੱਠੇ ਘੱਟੋ-ਘੱਟ 300 ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਇਸ ਹੈੱਡ ਕੁਆਰਟਰ 'ਚ ਸੌਰ ਊਰਜਾ ਤੋਂ ਬਿਜਲੀ ਸਪਲਾਈ ਦੀ ਵੀ ਬਦਲ ਵਿਵਸਥਾ ਕੀਤੀ ਗਈ ਹੈ। ਇੰਨਾ ਹੀ ਨਹੀਂ ਵਾਟਰ ਹਾਰਵੇਸਟਿੰਗ ਪ੍ਰਣਾਲੀ ਤੋਂ ਵੀ ਇਸ ਇਮਾਰਤ ਨੂੰ ਸਜਾਇਆ ਗਿਆ ਹੈ।