ਸੀਤਾਰਾਮ ਪੰਚਾਲ ਹਨ ਕੈਂਸਰ ਦੇ ਸ਼ਿਕੰਜੇ 'ਚ, ਹਰਿਆਣਾ ਸਰਕਾਰ ਦੇਵੇਗੀ 5 ਲੱਖ ਦੀ ਸਹਾਇਤਾ

07/20/2017 4:58:09 PM

ਜੀਂਦ — ਬੈਂਡਟ ਕਵੀਨ, ਪਾਨ ਸਿੰਘ ਤੋਮਰ, ਸਾਹਬ ਬੀਬੀ ਔਰ ਗੈਂਗਸਟਰ, ਜਾਲੀ ਐਲ.ਐਲ.ਬੀ., ਪੀਪਲੀ ਲਾਈਵ, ਸਲੱਮਡਾਗ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਸੀਤਾਰਾਮ ਪੰਚਾਲ ਹੁਣ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਹਨ। ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਸਹਾਇਤਾ ਲਈ ਹੱਥ ਵਧਾਇਆ ਹੈ ਅਤੇ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਜੀਂਦ ਦੇ ਨਰਵਾਨਾ ਦੇ ਰਹਿਣ ਵਾਲੇ ਪੰਚਾਲ ਪਿਛਲੇ 3 ਸਾਲ ਤੋਂ ਫੇਫੜੇ ਅਤੇ ਕਿਡਨੀ ਦੇ ਕੈਂਸਰ ਨਾਲ ਜੰਗ ਲੜ ਰਹੇ ਹਨ ਅਤੇ ਪਿੱਛਲੇ ਦਿਨ੍ਹਾਂ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਹਾਇਤਾ ਲਈ ਅਪੀਲ ਕੀਤੀ ਸੀ। ਇਹ ਖਬਰ ਸੂਬਾ ਸਰਕਾਰ ਕੋਲ ਪੁੱਜੀ ਤਾਂ ਉਨ੍ਹਾਂ ਨੇ 52 ਸਾਲ ਦੇ ਸੀਤਾਰਾਮ ਪੰਚਾਲ ਨੂੰ 5 ਲੱਖ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਪੰਚਾਲ ਨੂੰ ਕੈਂਸਰ ਦਾ ਪਤਾ 2014 'ਚ ਲੱਗਾ ਸੀ। ਬੀਮਾਰੀ ਦੀ ਹਾਲਤ 'ਚ ਵੀ ਉਨ੍ਹਾਂ ਨੇ ਜਾਲੀ ਐਲ.ਐਲ.ਬੀ. 'ਚ ਕੰਮ ਕੀਤਾ ਸੀ। ਹੁਣ ਪਿਛਲੇ 10 ਮਹੀਨਿਆਂ ਤੋਂ ਬਿਸਤਰੇ ਤੇ ਹੀ ਹਨ। ਮਹਿੰਗਾ ਇਲਾਜ ਕਰਵਾਉਣ ਤੋਂ ਬਾਅਦ ਆਰਥਿਰ ਹਾਲਤ ਕਮਜ਼ੋਰ ਹੋ ਗਈ ਹੈ। ਪਰਿਵਾਰ ਦੇ ਮੈਂਬਰਾਂ ਦੇ ਸਮੇਤ ਕਈ ਦੋਸਤਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।
ਸੀਤਾਰਾਮ ਪੰਚਾਲ ਦੇ ਭਰਾ ਨੇ ਦੱਸਿਆ ਕਿ ਅੱਜ ਪੰਚਾਲ ਨੂੰ ਦੁਆ ਅਤੇ ਸਹਾਇਤਾ ਦੀ ਜ਼ਰੂਰਤ ਹੈ। 
ਸੂਬੇ ਦੀ ਸਥਾਨਕ ਮੰਤਰੀ ਕਵਿਤਾ ਜੈਨ ਨੇ ਸੀਤਾਰਾਮ ਪੰਚਾਲ ਦੀ ਪਤਨੀ ਉਮਾ ਨਾਲ ਮੰਗਲਵਾਰ ਨੂੰ ਗੱਲ ਕੀਤੀ ਅਤੇ ਆਰਥਕ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਜਲਦੀ ਹੀ ਠੀਕ ਹੋਣ ਦੀ ਦੁਆ ਵੀ ਮੰਗੀ। ਸੀਤਾਰਾਮ ਪੰਚਾਲ ਦੇ ਭਰਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਦੇ ਬਾਅਦ ਉਨ੍ਹਾਂ ਨੇ ਟੀਵੀ 'ਚ ਪੜਿਆ ਕਿ ਬੀਜੇਪੀ ਸਰਕਾਰ ਨੇ ਸੀਤਾਰਾਮ ਨੂੰ 5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ, ਮੰਤਰੀ ਕਵੀਤਾ ਜੈਨ ਅਤੇ ਦੋਸਤਾਂ ਦਾ ਸਹਾਇਤਾ ਲਈ ਧੰਨਵਾਦ ਕੀਤਾ ਹੈ।