ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲਾ : ਸ਼ਹੀਦ ਭਗਤ ਸਿੰਘ ਵਰਗੀ ਘਟਨਾ ਦੋਹਰਾਉਣਾ ਚਾਹੁੰਦੇ ਸਨ ਦੋਸ਼ੀ

12/15/2023 12:19:24 PM

ਨਵੀਂ ਦਿੱਲੀ (ਭਾਸ਼ਾ)- ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਸਭਾ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਦੇ 2 ਦੋਸ਼ੀ 1929 ਦੌਰਾਨ ਭਾਰਤ 'ਚ ਬ੍ਰਿਟਿਸ਼ ਸ਼ਾਸਨ ਦੇ ਸਮੇਂ ਕ੍ਰਾਂਤੀਕਾਰੀ ਭਗਤ ਸਿੰਘ ਵਲੋਂ 'ਸੈਂਟਰਲ ਅਸੈਂਬਲੀ' ਦੇ ਅੰਦਰ ਬੰਬ ਸੁੱਟੇ ਜਾਣ ਵਰਗੀ ਘਟਨਾ ਨੂੰ ਦੋਹਰਾਉਣਾ ਚਾਹੁੰਦੇ ਸਨ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ 'ਚੋਂ ਇਕ ਪਰਚਾ ਬਰਾਮਦ ਕੀਤਾ ਗਿਆ, ਜਿਸ 'ਚ ਲਿਖਿਆ ਸੀ,''ਪ੍ਰਧਾਨ ਮੰਤਰੀ ਲਾਪਤਾ ਹਨ ਅਤੇ ਜੋ ਵੀ ਉਨ੍ਹਾਂ ਨੂੰ ਲੱਭੇਗਾ ਉਸ ਨੂੰ ਸਵਿਸ ਬੈਂਕ ਤੋਂ ਪੈਸਾ ਮਿਲੇਗਾ।''

ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ

ਪੁਲਸ ਸੂਤਰਾਂ ਨੇ ਕਿਹਾ ਕਿ ਦੋਸ਼ੀਆਂ ਦੇ ਬੂਟ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਸਨ ਅਤੇ ਧੂੰਏਂ ਦੇ 'ਕੈਨ' ਨੂੰ ਲੁਕਾਉਣ ਲਈ ਜਗ੍ਹਾ ਬਣਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 'ਕੈਨ' ਨੂੰ ਸਾਗਰ ਸ਼ਰਮਾ ਨੇ ਲਖਨਊ ਤੋਂ ਖਰੀਦਿਆ ਸੀ। ਪੁਲਸ ਨੇ ਕਿਹਾ ਕਿ ਦੋਸ਼ੀਆਂ ਨੇ ਸੰਸਦ 'ਚ ਪਰਚੇ ਸੁੱਟਣ ਦੀ ਯੋਜਨਾ ਬਣਾਈ ਸੀ। ਇਸ ਨੇ ਕਿਹਾ ਕਿ ਉਨ੍ਹਾਂ ਨੇ ਤਿਰੰਗੇ ਵੀ ਖਰੀਦੇ ਸਨ। ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਕੁਝ ਹੋਰ ਖਰਚੇ ਬਰਾਮਦ ਕੀਤੇ ਗਏ, ਜਿਨ੍ਹਾਂ 'ਚ ਨੌਜਵਾਨਾਂ ਨੂੰ ਸਰਕਾਰ ਖ਼ਿਲਾਫ਼ ਭੜਕਾਉਣ ਵਾਲੇ ਸੰਦੇਸ਼ ਸਨ। ਇਸ ਸੂਤਰ ਨੇ ਕਿਹਾ,''ਅਜਿਹੇ ਹੀ ਇਕ ਪਰਚੇ 'ਤੇ ਲਿਖਿਆ ਸੀ,''ਦੇਸ਼ ਲਈ ਜੋ ਨਹੀਂ ਖੌਲਿਆ ਉਹ ਖੂਨ ਨਹੀਂ ਪਾਣੀ ਹੈ।'' ਦੋਸ਼ੀ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਜ਼ੀਰੋ ਕਾਲ ਦੌਰਾਨ ਦਰਸ਼ਕ ਗੈਲਰੀ ਤੋਂ ਲੋਕ ਸਭਾ ਕਮਰੇ 'ਚ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਨੇ 'ਕੈਨ' ਤੋਂ ਪੀਲੀ ਗੈਸ ਉਡਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ। ਲਗਭਗ ਉਸੇ ਸਮੇਂ ਸੰਸਦ ਭਵਨ ਦੇ ਬਾਹਰ ਅਮੋਲ ਸ਼ਿੰਦੇ ਅਤੇ ਨੀਲਮ ਨੇ ਕੈਨ ਨਾਲ ਲਾਲ ਅਤੇ ਪੀਲੇ ਰੰਗ ਦਾ ਧੂੰਆਂ ਫੈਲਾਉਂਦੇ ਹੋਏ 'ਤਾਨਾਸ਼ਾਹੀ ਨਹੀਂ ਚੱਲੇਗੀ' ਆਦਿ ਨਾਅਰੇ ਲਗਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha