ਆਰੇ ਕਾਲੋਨੀ ''ਚ ਮੈਟਰੋ ਪ੍ਰਾਜੈਕਟਾਂ ਦੇ ਨਿਰਮਾਣ ''ਤੇ ਨਹੀਂ ਲੱਗੇਗੀ ਰੋਕ : ਸੁਪਰੀਮ ਕੋਰਟ

10/21/2019 5:00:30 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੁੰਬਈ ਦੀ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟਾਂ ਦੇ ਨਿਰਮਾਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਸੋਮਵਾਰ ਯਾਨੀ 21 ਅਕਤੂਬਰ ਨੂੰ ਬੀ.ਐੱਮ.ਸੀ. (ਬ੍ਰਹਿਮੁੰਬਈ ਨਗਰ ਨਿਗਮ) ਤੋਂ ਆਰੇ ਕਾਲੋਨੀ 'ਚ ਦਰੱਖਤ ਲਗਾਉਣ ਅਤੇ ਦਰੱਖਤਾਂ ਦੀ ਕਟਾਈ ਦੀਆਂ ਤਸਵੀਰਾਂ ਨਾਲ ਸਟੇਟਸ ਦੀ ਰਿਪੋਰਟ ਮੰਗੀ। ਬੀ.ਐੱਮ.ਸੀ. ਵਲੋਂ ਪੇਸ਼ ਹੋਏ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕੋਰਟ ਨੂੰ ਭਰੋਸਾ ਦਿੱਤਾ ਕਿ ਆਰੇ ਕਾਲੋਨੀ 'ਚ ਕੋਈ ਨਵਾਂ ਦਰੱਖਤ ਨਹੀਂ ਕੱਟਿਆ ਗਿਆ ਹੈ ਅਤੇ ਕੋਰਟ ਦੇ ਆਖਰੀ ਆਦੇਸ਼ ਅਨੁਸਾਰ, ਸਥਿਤੀ ਬਰਕਰਾਰ ਰੱਖੀ ਜਾ ਰਹੀ ਹੈ। ਉੱਥੇ ਹੀ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਹੁਣ ਤੱਕ ਆਰੇ ਕਾਲੋਨੀ 'ਚ 2,141 ਦਰੱਖਤ ਕੱਟੇ ਜਾ ਚੁਕੇ ਹਨ। ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਨਵੰਬਰ 'ਚ ਹੋਵੇਗੀ।

ਫਿਲਮੀ ਸਿਤਾਰਿਆਂ ਨੇ ਵੀ ਕੀਤਾ ਸੀ ਵਿਰੋਧ
ਮੁੰਬਈ ਦੀ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟ ਬਣਾਉਣ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ। ਕਾਰਸ਼ੈੱਡ ਬਣਾਉਣ ਲਈ ਬੀ.ਐੱਮ.ਸੀ. ਕੋਲ 2000 ਤੋਂ ਵਧ ਦਰੱਖਤਾਂ ਦੀ ਕਟਾਈ ਦਾ ਆਦੇਸ਼ ਹੈ, ਜਿਸ ਦਾ ਆਮ ਤੋਂ ਲੈ ਕੇ ਖਾਸ ਸਾਰੇ ਲੋਕ ਵਿਰੋਧ ਕਰ ਰਹੇ ਹਨ। ਦੀਆ ਮਿਰਜਾ, ਮਨੋਜ ਵਾਜਪਾਈ, ਵਰੁਣ ਧਵਨ, ਆਲੀਆ ਭੱਟ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਦਰੱਖਤ ਕੱਟਣ ਦਾ ਵਿਰੋਧ ਕੀਤਾ।

29 ਪ੍ਰਦਰਸ਼ਨਕਾਰੀ ਹੋਏ ਸਨ ਗ੍ਰਿਫਤਾਰ
ਜਿਸ ਦਿਨ ਬੀ.ਐੱਮ.ਸੀ. ਨੇ ਦਰੱਖਤ ਕੱਟਣੇ ਸ਼ੁਰੂ ਕੀਤੇ ਸਨ, ਉਸ ਦਿਨ ਭਾਰੀ ਗਿਣਤੀ 'ਚ ਲੋਕਾਂ ਨੇ ਆਰੇ ਕਾਲੋਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਵਿਰੋਧ ਕਰ ਰਹੇ ਲੋਕਾਂ 'ਚੋਂ ਕਰੀਬ 29 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

DIsha

This news is Content Editor DIsha