ਗੁਜਰਾਤ ''ਚ 150 ਸੀਟਾਂ ''ਤੇ ਚੋਣਾਂ ਲੜੇਗੀ ''ਆਪ''- ਗੋਪਾਲ ਰਾਏ

10/20/2017 3:55:09 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਹੁਣ ਗੁਜਰਾਤ 'ਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ। 'ਆਪ' ਨੇਤਾ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਗੁਜਰਾਤ ਵਿਧਾਨ ਸਭਾ ਚੋਣਾਂ 'ਚ 150 ਸੀਟਾਂ 'ਤੇ ਲੜੇਗੀ। ਜ਼ਿਕਰਯੋਗ ਹੈ ਕਿ ਗੁਜਰਾਤ 'ਚ ਕਾਂਗਰਸ ਅਤੇ ਭਾਜਪਾ ਦੀ ਸਖਤ ਟੱਕਰ ਚੱਲ ਰਹੀ ਹੈ।
ਚੋਣਾਂ ਕਾਰਨ ਹੁਣ ਤੱਕ ਰਾਹੁਲ ਉੱਥੇ ਦੂਜੀ ਵਾਰ ਰੋਡ ਸ਼ੋਅ ਕਰ ਚੁਕੇ ਹਨ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉੱਥੇ ਰੈਲੀ ਨੂੰ ਸੰਬੋਧਨ ਕੀਤਾ। ਪੀ.ਐੱਮ. ਹਾਲ ਹੀ 'ਚ ਆਪਣੇ ਗ੍ਰਹਿ ਨਗਰ ਵੀ ਗਏ ਅਤੇ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ।