''ਆਪ'' ਦੀ ਵੈੱਬਸਾਈਟ ਨੂੰ ਲੱਗੀ ਬਰੇਕ, ਵਿਰੋਧੀ ਧਿਰ ਨੇ ਲਾਇਆ ਅਸਲੀਅਤ ਲੁਕਾਉਣ ਦਾ ਦੋਸ਼

02/16/2017 5:01:55 PM

ਨਵੀਂ ਦਿੱਲੀ— ਦਿੱਲੀ ਸਰਕਾਰ ਦਾ ਅਧਿਕਾਰਤ ਵੈੱਬ ਪੋਰਟਲ ਕੁਝ ਸਮੇਂ ਲਈ ਬੰਦ ਹੋ ਗਿਆ ਤਾਂ ਟਵਿੱਟਰ ਯੂਜ਼ਰਸ ਭੜਕ ਗਏ। ਕਾਂਗਰਸ ਨੇ ਇਸ ਨੂੰ ਮੁੱਦਾ ਬਣਾ ਲਿਆ ਅਤੇ ਕੁਝ ਹੀ ਦੇਰ ''ਚ ਟਵਿੱਟਰ ''ਤੇ ਟਰੈਂਡ ਕਰਨ ਲੱਗਾ। ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਕਿ ਦਿੱਲੀ ਸਰਕਾਰ ਦੀ ਵੈੱਬਸਾਈਟ ਬੰਦ ਕਿਉਂ ਕੀਤੀ ਗਈ, ਕੱਲ (17 ਫਰਵਰੀ) ਨੂੰ ਇਕ ਪ੍ਰੈੱਸ ਕਾਨਫਰੰਸ ''ਚ ਮੈਂ ਇਸ ਦਾ ਖੁਲਾਸਾ ਕਰਾਂਗਾ। ਕਾਂਗਰਸ ਦੀ ਹੀ ਸ਼ਰਮਿਠਾ ਮੁਖਰਜੀ ਨੇ ਇਸ ਹੈੱਸ਼ਟੈੱਗ ਨਾਲ ਟਵੀਟ ਕੀਤਾ ਕਿ ''ਆਪ'' ਸਰਕਾਰ ਨੇ ਪਾਰਦਰਸ਼ਤਾ ਦਾ ਜੋ ਵਾਅਦਾ ਕੀਤਾ ਸੀ, ਉਸ ਤੋਂ ਯੂ-ਟਰਨ ਲੈ ਲਿਆ ਹੈ।
ਕਾਂਗਰਸ ਅਤੇ ''ਆਪ'' ਦਰਮਿਆਨ ਦੀ ਇਹ ਸਿਆਸੀ ਲੜਾਈ ਹੋਰ ਤੇਜ਼ ਹੋਣ ਦੀ ਆਸ ਹੈ, ਕਿਉਂਕਿ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਦੀਆਂ ਚੋਣਾਂ ਹੋਣ ਵਾਲੀਆਂ ਹਨ। ਕੁਝ ਹੀ ਦਿਨ ਪਹਿਲਾਂ ਮਾਕਨ ਨੇ ਭਾਜਪਾ ਅਤੇ ''ਆਪ'' ''ਤੇ ਲੋਕਾਂ ਨੂੰ ਝੂਠੇ ਵਾਅਦੇ ਵੇਚਣ ਦਾ ਦੋਸ਼ ਲਾਇਆ ਸੀ। ਮਾਕਨ ਅਨੁਸਾਰ ਹੁਣ ਲੋਕ ਦੋਹਾਂ ਪਾਰਟੀਆਂ ਤੋਂ ਤੰਗ ਆ ਚੁਕੇ ਹਨ ਅਤੇ ਕਾਂਗਰਸ ਦੀ ਸੱਤਾ ''ਚ ਵਾਪਸੀ ਚਾਹੁੰਦੇ ਹਨ। ਭਾਜਪਾ ਨੇਤਾ ਅਤੇ ਕੇਂਦਰੀ ਵਿਗਿਆਨ ਮੰਤਰੀ ਡਾ. ਹਰਸ਼ਵਰਧਨ ਨੇ ਵੀ ਅਰਵਿੰਦ ਕੇਜਰੀਵਾਲ ''ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਕੀ ਦਿੱਲੀ ਸਰਕਾਰ ਦੀ ਵੈੱਬਸਾਈਟ ਇਸ ਲਈ ਬੰਦ ਕੀਤੀ ਗਈ ਹੈ ਤਾਂਕਿ ''ਆਪ'' ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੀ ਪਬਲਿਕ ਸਕਰੂਟਨੀ (ਪਬਲਿਕ ਪੜਤਾਲ) ਨਾ ਹੋ ਸਕੇ। ਆਸ ਹੈ ਕਿ ਕੇਜਰੀਵਾਲ ਜਲਦੀ ਜਵਾਬ ਦੇਣਗੇ।

Disha

This news is News Editor Disha