''ਆਪ'' ਦਫ਼ਤਰ ''ਚ ਪਾਰਟੀ ਦੀ ਜਿੱਤ ਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਦੇ ਜਨਮ ਦਿਨ ਦਾ ਜਸ਼ਨ

02/11/2020 3:04:41 PM

ਨਵੀਂ ਦਿੱਲੀ— ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਸ਼ਾਨਦਾਰ ਜਿੱਤ ਵੱਲ ਵਧ ਰਹੀ ਹੈ। ਪਾਰਟੀ ਨੇਤਾਵਾਂ ਅਤੇ ਵਰਕਰਾਂ 'ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕਜੇਰੀਵਾਲ ਆਪਣੀ ਪਤਨੀ ਸੁਨੀਤਾ ਨਾਲ ਜਿੱਤ ਦਾ ਜਸ਼ਨ ਮਨ੍ਹਾ ਰਹੇ ਹਨ। ਦੱਸਣਯੋਗ ਹੈ ਕਿ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਦਾ ਜਨਮ ਦਿਨ ਵੀ ਹੈ। ਇਸ ਮੌਕੇ ਦੋਹਾਂ ਨੇ ਇਕ-ਦੂਜੇ ਨੂੰ ਕੇਕ ਖੁਆ ਕੇ ਜਿੱਤ ਦੀ ਵਧਾਈ ਦਿੱਤੀ।

ਸੁਨੀਤਾ ਕੇਜਰੀਵਾਲ ਇਸ ਵਾਰ ਪ੍ਰਚਾਰ ਲਈ ਵੀ ਨਿਕਲੀ ਅਤੇ ਕਈ ਮੌਕਿਆਂ 'ਤੇ ਉਹ ਕੇਜਰੀਵਾਲ ਨਾਲ ਦਿਖਾਈ ਦਿੱਤੀ। ਜਦੋਂ ਭਾਜਪਾ ਨੇਤਾ ਨੇ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਸੀ, ਉਦੋਂ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਮੀਡੀਆ ਦੇ ਸਾਹਮਣੇ ਆਈ ਸੀ ਅਤੇ ਇਨ੍ਹਾਂ ਦੋਸ਼ਾਂ 'ਤੇ ਜਵਾਬ ਦਿੱਤਾ ਸੀ। ਇਸ ਚੋਣ 'ਚ ਉਹ ਪ੍ਰਚਾਰ ਦੌਰਾਨ ਵੀ ਕਾਫ਼ੀ ਐਕਟਿਵ ਦਿੱਸੀ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਅਨੁਸਾਰ, ਹਾਲੇ 58 ਸੀਟਾਂ 'ਤੇ ਆਪ ਅਤੇ 12 ਸੀਟਾਂ 'ਤੇ ਭਾਜਪਾ ਅੱਗੇ ਹੈ। ਕਾਂਗਰਸ ਇਸ ਰੇਸ 'ਚ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ।

DIsha

This news is Content Editor DIsha