''ਆਪ'' ਵਿਧਾਇਕ ਦੇ ਸਹੁਰੇ ਦੇ ਐੱਨ.ਜੀ.ਓ. ਤੋਂ ਆਇਆ ਸੀ ਮਰੇ ਹੋਏ ਚੂਹੇ ਵਾਲੇ ਮਿਡ-ਡੇਅ-ਮੀਲ

02/18/2017 1:30:07 PM

ਨਵੀਂ ਦਿੱਲੀ— ਦਿੱਲੀ ''ਚ ਇਕ ਸਰਕਾਰੀ ਸਕੂਲ ''ਚ ਮਿਡ-ਡੇਅ-ਮੀਲ ਖਾਣੇ ''ਚ ਮਰਿਆ ਹੋਇਆ ਚੂਹਾ ਮਿਲਣ ''ਤੇ ਸਿਆਸਤ ਤੇਜ਼ ਹੋ ਗਈ ਹੈ। ਵੀਰਵਾਰ ਨੂੰ ਦਿੱਲੀ ਦੇ ਦੇਵਲੀ ਇਲਾਕੇ ''ਚ ਸਥਿਤ ਸਰਕਾਰੀ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ''ਚ ਖਾਣੇ ਤੋਂ ਬਾਅਦ 9 ਬੱਚੇ ਬੀਮਾਰ ਹੋ ਗਏ ਸਨ। ਇਸ ਮਾਮਲੇ ''ਚ ਭਾਜਪਾ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ''ਤੇ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ''ਚ ਅੰਬੇਡਕਰ ਨਗਰ ਤੋਂ ''ਆਪ'' ਵਿਧਾਇਕ ਅਜੇ ਦੱਤ ''ਤੇ ਵੀ ਦੋਸ਼ ਲੱਗ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਅਨੁਸਾਰ,''''ਜੋ ਖਾਣਾ ਖਾ ਕੇ ਬੱਚੇ ਬੀਮਾਰ ਹੋਏ ਹਨ, ਉਸ ਦੀ ਸਪਲਾਈ ਦਾ ਠੇਕਾ ਵਿਧਾਇਕ ਦੱਤ ਦੇ ਰਿਸ਼ਤੇਦਾਰ ਕੋਲ ਹੈ।'''' ਉੱਥੇ ਹੀ ਪੁਲਸ ਅਨੁਸਾਰ ਜਿਸ ਐੱਨ.ਜੀ.ਓ. ਵੱਲੋਂ ਖਾਣਾ ਸਪਲਾਈ ਕੀਤਾ ਜਾ ਰਿਹਾ ਸੀ, ਉਸ ਦੇ ਡਾਇਰੈਕਟਰ ਕੁੰਵਰ ਪਾਲ ਸਿੰਘ ਹਨ ਜੋ ਵਿਧਾਇਕ ਅਜੇ ਦੱਤ ਦੇ ਸਹੁਰੇ ਹਨ। ਕੁੰਵਰ ਪਾਲ ਸਿੰਘ ਨੇ ਦੱਤ ਨਾਲ ਸੰਬੰਧ ਹੋਣ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਰਿਸ਼ਤੇਦਾਰ ਹੋਣਾ ਗੁਨਾਹ ਤਾਂ ਨਹੀਂ ਹੈ। ਹਾਂ ਮੈਂ ਉਨ੍ਹਾਂ ਦਾ ਸਹੁਰਾ ਹਾਂ।
ਇਸ ਮਾਮਲੇ ''ਚ ਭਾਜਪਾ ਦੇ ਸੰਸਦ ਮੈਂਬਰ ਬਿਧੂੜੀ ਨੇ ਕਿਹਾ ਕਿ ਮਿਡ-ਡੇਅ-ਮੀਲ ਸਪਲਾਈ ਦਾ ਠੇਕਾ ਆਮ ਆਦਮੀ ਪਾਰਟੀ ਵਿਧਾਇਕ ਦੇ ਰਿਸ਼ਤੇਦਾਰ ਕੋਲ ਹੈ ਅਤੇ ਵਿਧਾਇਕ ਦੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਕੇਜਰੀਵਾਲ ਸਰਕਾਰ ਲੀਪਾਪੋਤੀ ''ਚ ਲੱਗੀ ਹੋਈ ਹੈ। ਬਿਧੂੜੀ ਨੇ ਪੁੱਛਿਆ ਕਿ ਸਰਕਾਰ ਮਿਡ-ਡੇਅ-ਮੀਲ ਦੇ ਠੇਕੇਦਾਰਾਂ ਦੇ ਨਾਂ ਕਿਉਂ ਜਨਤਕ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਵਿਧਾਇਕ ਦੱਤ ਰਿਸ਼ਤੇਦਾਰਾਂ ਨਾਲ ਸੰਬੰਧਾਂ ''ਤੇ ਸਫਾਈ ਕਿਉਂ ਨਹੀਂ ਦੇ ਰਹੇ ਹਨ। ਦੂਜੇ ਪਾਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਸਹਿ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਦਿੱਲੀ ਦੇ ਸਕੂਲਾਂ ''ਚ ਪਰੋਸੇ ਜਾਣ ਵਾਲੇ ਭੋਜਨ ਦੇ ਪਕਾਏ ਜਾਣ ਦੀ ਉਹ ਨਿਗਰਾਨੀ ਕਰਨ। ਇਸ ਮਾਮਲੇ ''ਚ ਪੁਲਸ ਨੇ ਦੇਵਲੀ ਸਕੂਲ ''ਚ ਮਿਡ-ਡੇਅ-ਮੀਲ ਦੀ ਸਪਲਾਈ ਕਰਨ ਵਾਲੇ ਇਕ ਗੈਰ-ਸਰਕਾਰੀ ਸੰਗਠਨ ਦੇ 2 ਸੰਚਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

Disha

This news is News Editor Disha