''ਆਪ'' ਵਿਧਾਇਕ ਅਮਾਨਤੁੱਲਾਹ ''ਤੇ ਚੱਲੀ ਗੋਲੀ, ਵਾਲ-ਵਾਲ ਬਚੇ

04/19/2017 10:44:31 AM

ਨਵੀਂ ਦਿੱਲੀ— ਦਿੱਲੀ ''ਚ ਨਿਗਮ ਚੋਣਾਂ ''ਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਪਰ ਉਸ ਤੋਂ ਪਹਿਲਾਂ ਹੀ ਚੋਣ ਪ੍ਰਚਾਰ ''ਚ ਆਪਸੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਓਖਲਾ ਤੋਂ ਆਮ ਆਮਦੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾਹ ਖਾਨ ''ਤੇ ਮੰਗਲਵਾਰ ਦੀ ਰਾਤ ਜਾਨਲੇਵਾ ਹਮਲਾ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਹੋਈ ਝੜਪ ''ਚ ਅਮਾਨਤੁੱਲਾਹ ''ਤੇ ਦੇਰ ਰਾਤ ਕਰੀਬ 12 ਵਜੇ ਤਿੰਨ ਰਾਊਂਡ ਫਾਇਰਿੰਗ ਹੋਈ। ਹਾਲਾਂਕਿ ਇਸ ਹਮਲੇ ''ਚ ਉਹ ਵਾਲ-ਵਾਲ ਬਚ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਜਾਮੀਆ ਇਲਾਕੇ ''ਚ ਬਾਟਲਾ ਹਾਊਸ ਚੌਕ ''ਤੇ ''ਆਪ'' ਦੇ ਨਿਗਮ ਉਮੀਦਵਾਰ ਮਹਿਮੂਦ ਅਹਿਮਦ ਦਾ ਦਫ਼ਤਰ ਹੈ।
ਦੇਰ ਰਾਤ ਇਲਾਕੇ ''ਚ ਕਾਂਗਰਸ ਅਤੇ ''ਆਪ'' ਦੇ ਵਰਕਰ ਪ੍ਰਚਾਰ ਕਰ ਰਹੇ ਸਨ। ਜਿਵੇਂ ਹੀ ਦੋਹਾਂ ਪਾਰਟੀਆਂ ਦੇ ਵਰਕਰ ''ਆਪ'' ਦਫ਼ਤਰ ਦੇ ਸਾਹਮਣੇ ਪੁੱਜੇ, ਦੋਹਾਂ ਧਿਰਾਂ ''ਚ ਝੜਪ ਹੋ ਗਈ। ''ਆਪ'' ਵਿਧਾਇਕ ਅਮਾਨਤੁੱਲਾਹ ਸਮੇਤ ਪੁਲਸ ਨੂੰ ਮੌਕੇ ''ਤੇ ਬੁਲਾਇਆ ਗਿਆ। ''ਆਪ'' ਵਿਧਾਇਕ ਪੁਲਸ ਨਾਲ ਗੱਲਬਾਤ ਹੀ ਕਰ ਰਹੇ ਸਨ, ਇਸੇ ਦੌਰਾਨ ਬਾਈਕ ਸਵਾਰ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਤਿੰਨ ਰਾਊਂਡ ਗੋਲੀਆਂ ਚਲਾਈਆਂ। ਹਾਲਾਂਕਿ ਇਸ ਹਮਲੇ ''ਚ ਵਿਧਾਇਕ ਵਾਲ-ਵਾਲ ਬਚ ਗਏ। ਵਿਧਾਇਕ ਦਾ ਦੋਸ਼ ਹੈ ਕਿ ਹਮਲਾਵਰ ਕਾਂਗਰਸ ਪਾਰਟੀ ਦੇ ਸਨ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਅਮਾਨਤੁੱਲਾਹ ਚਰਚਾ ''ਚ ਆਏ ਹਨ, ਇਸ ਤੋਂ ਪਹਿਲਾਂ ਵੀ ਉਹ ਇਕ ਔਰਤ ਨਾਲ ਬਦਸਲੂਕੀ, ਧਮਕੀ ਦੇਣ ਅਤੇ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਦਾ ਦੋਸ਼ ਲੱਗਣ ''ਤੇ ਸੁਰਖੀਆਂ ''ਚ ਆਏ ਸਨ। ਪੁਲਸ ਨੇ ਉਨ੍ਹਾਂ ਨੂੰ ਇਸ ਮਾਮਲੇ ''ਚ ਗ੍ਰਿਫਤਾਰ ਵੀ ਕੀਤਾ ਸੀ। ਬਾਅਦ ''ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਜਾਮੀਆ ਨਗਰ ਓਖਲਾ ਵਿਧਾਨ ਸਭਾ ਸੀਟ ਦੇ ਅਧੀਨ ਆਉਂਦਾ ਹੈ, ਜੋ ਮੁਸਲਿਮ ਬਹੁਲ ਸੀਟ ਹੈ। ਇਹ ਸੀਟ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ 2015 ਵਿਧਾਨ ਸਭਾ ਚੋਣਾਂ ''ਚ ''ਆਪ'' ਦੇ ਅਮਾਨਤੁੱਲਾਹ ਖਾਨ ਨੇ ਕਾਂਗਰਸ ਦੇ ਉਮੀਦਵਾਰ ਨੂੰ ਇਸ ਸੀਟ ਤੋਂ ਹਰਾ ਦਿੱਤਾ ਸੀ।

Disha

This news is News Editor Disha