''ਆਪ'' ਪੰਜਾਬ, ਗੁਜਰਾਤ ਅਤੇ ਗੋਆ ''ਚ ਜਾਰੀ ਕਰੇਗੀ ਦਲਿਤ ਐਲਾਨ ਪੱਤਰ

07/26/2016 6:00:07 PM

ਨਵੀਂ ਦਿੱਲੀ— ਦਲਿਤਾਂ ''ਤੇ ਹਮਲੇ ਸਿਆਸੀ ਰੂਪ ਨਾਲ ਸੰਵੇਦਨਸ਼ੀਲ ਮੁੱਦਾ ਬਣਨ ਦਰਮਾਨ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੇ ਕਥਿਤ ''ਦਲਿਤ ਵਿਰੋਧੀ'' ਚਿਹਰੇ ਨੂੰ ਬੇਨਕਾਬ ਕਰਨ ਲਈ ਚੋਣਾਂ ਵਾਲੇ ਰਾਜਾਂ- ਪੰਜਾਬ, ਗੋਆ ਅਤੇ ਗੁਜਰਾਤ ''ਚ ''ਦਲਿਤ ਐਲਾਨ ਪੱਤਰ'' ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਰੂਪ ਨਾਲ ਦਲਿਤਾਂ ''ਤੇ ਕੇਂਦਰਿਤ ਐਲਾਨ ਪੱਤਰ ''ਚ ਇਨ੍ਹਾਂ ਰਾਜਾਂ ''ਚ ਯੋਜਨਾਬੱਧ ਤਰੀਕੇ ਨਾਲ ਦਲਿਤਾਂ ਦਾ ਉਤਪੀੜਨ ਕੀਤੇ ਜਾਣ ਦਾ ਜ਼ਿਕਰ ਹੋਵੇਗਾ ਅਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ''ਚ ਸ਼ਾਮਲ ਕਰਨ ਦੇ ਏਜੰਡੇ ਦੀ ਕਮੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ। ''ਆਪ'' ਜਿਸ ਤਰ੍ਹਾਂ ਪੰਜਾਬ ''ਚ ਨੌਜਵਾਨ ਐਲਾਨ ਲਿਆਈ ਹੈ, ਉਸੇ ਤਰ੍ਹਾਂ ਉਹ ਗੋਆ ''ਚ ਵੀ ਨੌਜਵਾਨ ਐਲਾਨ ਪੱਤਰ ਲਿਆਏਗੀ। ਇਕ ਸੀਨੀਅਰ ''ਆਪ'' ਨੇਤਾ ਨੇ ਕਿਹਾ,''''ਕੇਂਦਰ ਦੇ ਦਲਿਤਾਂ ਵਿਰੁੱਧ ਅਪਰਾਧ ਦੇ ਅਪਰਾਧੀਆਂ ''ਤੇ ਕੋਈ ਕਾਰਵਾਈ ਕਰਨ ''ਚ ਰੁਚੀ ਨਹੀਂ ਹੈ, ਉਦੋਂ ਕੀ ਬਦਲ ਰਹਿ ਜਾਂਦਾ ਹੈ? ਗੁਜਰਾਤ ''ਚ ਇਹ ਪਹਿਲੀ ਵਾਰ ਨਹੀਂ ਹੈ ਕਿ ਦਲਿਤਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੋਵੇ ਪਰ ਕਿੰਨੇ ਲੋਕਾਂ ਨੂੰ ਪਤਾ ਹੈ ਕਿ ਇਹ ਹੁੰਦਾ ਆ ਰਿਹਾ ਹੈ।''''
ਨੇਤਾ ਨੇ ਕਿਹਾ ਕਿ ''ਆਪ'' ਮੰਨਦੀ ਹੈ ਕਿ ਭਾਜਪਾ ਦੇ ਦਲਿਤ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਨ ਦਾ ਸਮਾਂ ਆ ਗਿਆ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਸ ਦਾ ਅਜਿਹਾ ਕੋਈ ਸਮਾਵੇਸ਼ੀ ਏਜੰਡਾ ਨਹੀਂ ਹੈ, ਜਿਸ ਦਾ ਦਲਿਤ ਹਿੱਸਾ ਹੋਣਗੇ। ਇਸ ਨੇਤਾ ਨੇ ਕਿਹਾ,''''ਉਨ੍ਹਾਂ ਨੇ ਮਾਇਆਵਤੀ ਦਾ ਅਪਮਾਨ ਕਿਉਂ ਕੀਤਾ? ਮੈਂ ਸਮਝਦਾ ਹਾਂ ਕਿ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਭਾਜਪਾ ਦਲਿਤ ਵਿਰੋਧੀ ਹੈ। ਉਸ ਦਾ ਆਪਣੇ ਵਿਕਾਸ ਏਜੰਡੇ ''ਚ ਦਲਿਤਾਂ ਨੂੰ ਸ਼ਾਮਲ ਕਰਨ ਲਈ ਆਪਣਾ ਕੋਈ ਸਮਾਵੇਸ਼ੀ ਏਜੰਡਾ ਨਹੀਂ ਹੈ।'''' ਅਜੇ ਹਾਲ ''ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਯਾਤਰਾ ਕੀਤੀ ਸੀ ਅਤੇ ਭਾਜਪਾ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਸੀ। ਉਨ੍ਹਾਂ ਨੇ ਇਸ ਯਾਤਰਾ ਦੌਰਾਨ ਉਨ੍ਹਾਂ ਦਲਿਤਾਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੂੰ ਗਊ ਰੱਖਿਅਕਾਂ ਨੇ ਕੁੱਟਿਆ ਸੀ।

Disha

This news is News Editor Disha