ਦਰਦਨਾਕ ਹਾਦਸਾ: ਬਾਈਕ ਸਵਾਰ 2 ਵਿਅਕਤੀਆਂ ਨੂੰ ਮਿਲੀ ਦਰਦਨਾਕ ਮੌਤ

06/22/2017 10:45:45 AM

ਊਨਾ— ਊਨਾ-ਅੰਬ ਮੁੱਖ ਮਾਰਗ 'ਤੇ ਘੰਡਾਵਲ ਪੁੱਲ ਨੇੜੇ ਮੰਗਲਵਾਰ ਦੇਰ ਰਾਤੀ ਹੋਏ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਜੀਵ ਕੁਮਾਰ ਪੁੱਤਰ ਹਰਦਿਆਲ ਸਿੰਘ ਅਤੇ ਸੰਜੀਵ ਕੁਮਾਰ ਪੁੱਤਰ ਯੋਗਰਾਜ ਸਿੰਘ ਦੋਨੋਂ ਵਾਸੀ ਪੰਜੁਆਨਾ ਤਹਿਸੀਲ ਹਰੋਲੀ ਜ਼ਿਲਾ ਊਨਾ ਦੇ ਰੂਪ 'ਚ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਵਿਅਕਤੀ ਨੇ ਮੌਕੇ 'ਤੇ ਦਮ ਤੌੜ ਦਿੱਤਾ ਜਦਕਿ ਦੂਜੇ ਨੇ ਪੀ.ਜੀ.ਆਈ ਚੰਡੀਗੜ੍ਹ 'ਚ ਦਮ ਤੌੜ ਦਿੱਤਾ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। 
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤੀ ਦੋਨੋਂ ਵਿਅਕਤੀ ਬਾਈਕ 'ਤੇ ਸਵਾਰ ਹੋ ਕੇ ਖੇਤਰੀ ਹਸਪਤਾਲ 'ਚ ਆਪਣੇ ਕਿਸੇ ਦੋਸਤ ਕੋਲ ਪੁੱਜੇ ਸੀ, ਜਿੱਥੇ ਉਨ੍ਹਾਂ ਦੀ ਦੋਸਤ ਦੀ ਪਤਨੀ ਦੀ ਡਿਲੀਵਰੀ ਹੋਣੀ ਸੀ। ਕੁਝ ਦੇਰ ਦੋਸਤ ਕੋਲ ਰੁੱਕਣ ਦੇ ਬਾਅਦ ਦੋਨੋਂ ਘਰ ਜਾਣ ਦੀ ਜਗ੍ਹਾ ਧੁਸਾੜਾ ਦੀ ਰਾਹ ਚੱਲ ਪਏ। ਜਿੱਥੇ ਸੰਜੀਵ ਦੇ ਪਿਤਾ ਯੋਗਰਾਜ ਦਾ ਢਾਬਾ ਹੈ। ਇਸ ਦੌਰਾਨ ਘੰਡਾਵਲ 'ਚ ਪੁੱਲ ਨੇੜੇ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਾਈਕ ਸਵਾਰ ਇਕ ਵਿਅਕਤੀ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ। ਦੂਜੇ ਨੂੰ ਲੋਕਾਂ ਨੇ ਐਂਬੁਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਇਕ ਮ੍ਰਿਤਕ ਪੇਸ਼ੇ ਤੋਂ ਚਾਲਕ ਸੀ ਅਤੇ ਦੂਜਾ ਪੜ੍ਹਾਈ ਖਤਮ ਕਰਕੇ ਹੱਟਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।