ਦਿੱਲੀ ਹਵਾਈ ਅੱਡੇ ''ਤੇ ਕੈਨੇਡੀਅਨ ਦੇ ਬੈਗ ''ਚੋਂ ਮਿਲੀ ਗੋਲੀ

06/25/2019 1:40:30 AM

ਨਵੀਂ ਦਿੱਲੀ—ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਇਕ ਕੈਨੇਡੀਅਨ ਨਾਗਰਿਕ ਨੂੰ ਆਪਣੇ ਬੈਗ 'ਚ ਕਥਿਤ ਤੌਰ 'ਤੇ ਇਕ ਕਾਰਤੂਸ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਈ.ਜੀ.ਆਈ. ਹਵਾਈ ਅੱਡੇ 'ਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੇ ਇਕ ਅਧਿਕਾਰੀ ਵੱਲੋਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਦੌਰਾਨ ਬਲਜੀਤ ਨੂੰ ਐਤਵਾਰ ਨੂੰ ਸ਼ਾਮ ਨੂੰ ਰੋਕਿਆ ਗਿਆ ਕਿਉਂਕਿ ਐਕਸਰੇ ਮਸ਼ੀਨ 'ਚ ਚੈਕਿੰਗ ਦੌਰਾਨ ਉਸ ਦੇ ਬੈਗ 'ਚੋਂ ਗੋਲੀ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਕੋਲ ਕੈਨੇਡੀਅਨ ਪਾਸਪੋਰਟ ਸੀ। ਬਾਅਦ 'ਚ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

Karan Kumar

This news is Content Editor Karan Kumar