ਮੁੰਬਈ ’ਚ ਰਿਹਾਇਸ਼ੀ ਇਮਾਰਤ ਹੋਈ ਢਹਿ-ਢੇਰੀ; ਮਲਬੇ ਹੇਠੋਂ ਸੁਰੱਖਿਅਤ ਕੱਢੇ ਗਏ 12 ਲੋਕ

06/28/2022 10:10:34 AM

ਮੁੰਬਈ– ਮੁੰਬਈ ’ਚ ਸੋਮਵਾਰ ਦੇਰ ਰਾਤ 4 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਲੋਕ ਜ਼ਖਮੀ ਹੋ ਗਏ। ਇਮਾਰਤ ਦੇ ਮਲਬੇ ’ਚੋਂ ਹੁਣ ਤੱਕ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜਦਕਿ ਹੋਰ 10 ਲੋਕ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਹਨ ਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ.ਐਮ.ਸੀ) ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਕਿਹਾ ਕਿ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ 9 ਹੋਰਾਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ

ਅਧਿਕਾਰੀ ਨੇ ਦੱਸਿਆ ਕਿ ਕੁਰਲਾ ਦੀ ਨਾਇਕ ਨਗਰ ਸੋਸਾਇਟੀ ’ਚ ਸਥਿਤ ਰਿਹਾਇਸ਼ੀ ਇਮਾਰਤ ਦੀ ਇਕ ‘ਵਿੰਗ’ ਸੋਮਵਾਰ ਦੇਰ ਰਾਤ ਢਹਿ ਗਈ, ਉਸ ਦੇ ਨੇੜੇ ਸਥਿਤ ਦੂਜੀ ‘ਵਿੰਗ’ ਦੇ ਡਿੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਘਾਟਕੋਪਰ ਅਤੇ ਸਾਇਨ ਦੇ ਸਰਕਾਰੀ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਲਿਜਾਏ ਗਏ 30 ਸਾਲਾ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ 2 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

ਅਧਿਕਾਰੀ ਨੇ ਦੱਸਿਆ ਕਿ ਫਾਇਰ ਕਰਮੀ ਮਲਬੇ ’ਚ ਫਸੇ ਹੋਰ ਲੋਕਾਂ ਦੀ ਤਲਾਸ਼ ਲਈ ਬਚਾਅ ਅਤੇ ਤਲਾਸ਼ੀ ਮੁਹਿੰਮ ਚੱਲਾ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਫਾਇਰ ਕਰਮੀਆਂ ਨੇ ਮੌਕੇ ’ਤੇ ਪਹੁੰਚਣ ਸਥਾਨਕ ਲੋਕਾਂ ਨੇ ਉਨ੍ਹਾਂ ’ਚ ਮਲਬੇ ’ਚ 20 ਤੋਂ 22 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਤੋਂ ਇਲਾਵਾ 2 ਬਚਾਅ ਵੈਨ ਮੌਕੇ ’ਤੇ ਤਾਇਨਾਤ ਹਨ।

ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

ਓਧਰ ਬੀ. ਐੱਮ. ਸੀ. ਦੀ ਵਧੀਕ ਕਮਿਸ਼ਨਰ ਨੇ ਕਿਹਾ ਕਿ ਇਮਾਰਤ ਨੂੰ 2013 ਤੋਂ ਬਾਅਦ ਕਈ ਨੋਟਿਸ ਭੇਜੇ ਗਏ ਸਨ। ਮੁਰੰਮਤ ਅਤੇ ਫਿਰ ਇਮਾਰਤ ਨੂੰ ਢਾਹੁਣ ਦਾ ਨੋਟਿਸ ਵੀ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 12 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 1 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਕੁਝ ਲੋਕ ਅਜੇ ਵੀ ਫੜੇ ਹੋਏ ਹਨ।

Tanu

This news is Content Editor Tanu