24 ਘੰਟਿਆਂ ''ਚ ਰਿਕਾਰਡ 4213 ਮਾਮਲੇ ਸਾਹਮਣੇ ਆਏ, 97 ਲੋਕਾਂ ਦੀ ਮੌਤ

05/11/2020 10:45:43 PM

ਨਵੀਂ ਦਿੱਲੀ— ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਰਿਕਾਰਡ ਪੱਧਰ 'ਤੇ ਕੋਰੋਨਾ ਵਾਇਰਸ ਪਾਜ਼ੇਟਿਵ ਦੇ 4213 ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸੋਮਵਾਰ ਤਕ ਕੁੱਲ ਪੀੜਤ ਲੋਕਾਂ ਦੀ ਗਿਣਤੀ 68878 'ਤੇ ਪਹੁੰਚ ਗਈ। 97 ਲੋਕਾਂ ਦੀ ਮੌਤ ਤੋਂ ਬਾਅਦ ਕੋਰੋਨਾ ਵਾਇਰਸ ਹੁਣ ਤਕ ਦੇਸ਼ 'ਚ 2240 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਕੋਰੋਨਾ ਦੇ 44,029 ਲੋਕਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਜਦਕਿ 21756 ਲੋਕ ਠੀਕ ਹੋ ਗਏ ਹਨ। ਹੁਣ ਤੱਕ 21.15 ਫੀਸਦੀ ਲੋਕ ਠੀਕ ਹੋਏ।

Gurdeep Singh

This news is Content Editor Gurdeep Singh