ਕੋਰੋਨਾ ਇਨਫੈਕਟਿਡ ਹੋਣ ਦੇ ਸ਼ੱਕ ’ਚ ਵਿਅਕਤੀ ਨੇ ਕੀਤੀ ਆਤਮਹੱਤਿਆ

03/28/2020 1:02:54 AM

ਮੇਗਲੁਰੂ – ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ ਵਿਚ 56 ਸਾਲਾ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੇ ਸ਼ੱਕ ’ਚ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਦਾਸ਼ਿਵ ਸ਼ੈੱਟੀ ਵਜੋਂ ਹੋਈ ਹੈ। ਉਹ ਦੱਖਣੀ ਕੰਨੜ ਜ਼ਿਲੇ ਦੇ ਬੰਤਵਾਲ ਬਲਾਕ ਦੇ ਮੇਰਾਮਜਾਲੂ ਪਿੰਡ ਦੇ ਨਿਵਾਸੀ ਸਨ ਅਤੇ ਇਥੇ ਇਕ ਪੈਟਰੋਲ ਪੰਪ ’ਤੇ ਕੰਮ ਕਰਦੇ ਸਨ। ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ। ਦੇਸ਼ 'ਚ ਹੁਣ ਤਕ 887 ਪਾਜ਼ੀਟਿਵ ਲੋਕ ਹਨ ਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

Gurdeep Singh

This news is Content Editor Gurdeep Singh