ਏ. ਐੱਮ. ਯੂ. ਦੇ ਵਿਦਿਆਰਥੀਆਂ 'ਤੇ ਦੇਸ਼-ਧ੍ਰੋਹ ਦਾ ਮਕੱਦਮਾ ਦਰਜ ਹੋਣ 'ਤੇ ਗਰਮਾਈ ਸਿਆਸਤ

10/15/2018 7:47:28 PM

ਨਵੀਂ ਦਿੱਲੀ—ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਮਨਾਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਦੇਸ਼ ਦੀ ਪ੍ਰਸਿੱਧ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਦੇ ਕਸ਼ਮੀਰੀ ਵਿਦਿਆਰਥੀਆਂ ਦੁਆਰਾ ਨਮਾਜ਼-ਏ-ਜਨਾਜ਼ਾ ਪੜ੍ਹਨ ਦੀ ਕੋਸ਼ਿਸ਼ 'ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਦਰਜ ਹੋਣ 'ਤੇ ਸਿਆਸਤ ਗਰਮਾ ਗਈ ਹੈ। 
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਤੋਂ ਮਾਮਲੇ 'ਚ ਦਖਲ ਦੇਣ ਦੀ ਮੰਗ ਕਰਨ ਦੇ ਨਾਲ-ਨਾਲ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸਾਥੀ ਨੂੰ ਯਾਦ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਟਵੀਟ 'ਚ ਲਿਖਿਆ ਕਿ ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੇ ਨਤੀਜੇ ਚੰਗੇ ਨਹੀਂ ਹੋਣਗੇ। ਵਿਦਿਆਰਥੀਆਂ ਤੋਂ ਕੇਸ ਵਾਪਸ ਲਏ ਜਾਣ 'ਤੇ ਕੇਂਦਰ ਦਖਲ ਦਵੇ ਤੇ ਏ.ਐੱਮ.ਯੂ. ਪ੍ਰਸ਼ਾਸਨ ਉਸਦੀ ਮੁਅੱਤਲੀ ਵਾਪਸ ਲਵੇ। ਉਨ੍ਹਾਂ ਅੱਗੇ ਲਿਖਿਆ ਕਿ ਵਿਦਿਆਰਥੀਆਂ ਨੂੰ ਆਪਣੇ ਸਾਥੀ, ਜੋ ਕਿ ਕਸ਼ਮੀਰ 'ਚ ਲਗਾਤਾਰ ਹਿੰਸਾ ਤੋਂ ਪੀੜਤ ਹੋਵੇ, ਉਸਨੂੰ ਯਾਦ ਕਰਨ ਲਈ ਸਜ਼ਾ ਦੇਣਾ ਗਲਤ ਹੈ। 
ਇਸ ਮਾਮਲੇ 'ਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ(ਏ.ਆਈ.ਐੱਮ.ਆਈ.ਐੱਮ.) ਦੇ ਸਾਂਸਦ ਅਸਦੁਦੀਨ ਓਬੈਸੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਛੱਡ ਕੇ ਜਾਣਾ ਚਾਹੁੰਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅੱਤਵਾਦੀ ਮਨਾਨ ਦੀ ਯਾਦ 'ਚ ਨਮਾਜ਼-ਏ-ਜਨਾਜ਼ਾ ਪੜ੍ਹਨ ਦੀ ਕੋਸ਼ਿਸ਼ ਦੌਰਾਨ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਦੋਸ਼ 'ਚ, ਆਪਣੇ ਸਾਥੀਆਂ 'ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਵਾਪਸ ਨਹੀਂ ਲਏ ਜਾਣ ਦੀ ਸਥਿਤੀ 'ਚ ਪੀ.ਐੱਮ.ਯੂ. ਛੱਡਣ ਦੀ ਚਿਤਾਵਨੀ ਦਿੱਤੀ ਸੀ।