ਮਿਸ ਵਰਲਡ ਮਾਨੁਸ਼ੀ ਛਿੱਲਰ ਨੂੰ ਹਰਿਆਣਾ ਸਰਕਾਰ ਦੇਵੇਗੀ ਇਹ ਵੱਡਾ ਤੋਹਫਾ

11/22/2017 8:10:03 AM

ਚੰਡੀਗੜ੍ਹ — ਮਿਸ ਵਰਲਡ ਮਾਨੁਸ਼ੀ ਛਿੱਲਰ ਨੂੰ ਹਰਿਆਣਾ ਸਰਕਾਰ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਸੂਬਾ ਸਰਕਾਰ ਨੂੰ ਮਾਨੁਸ਼ੀ ਦੇ ਵਾਪਸ ਆਉਣ ਦਾ ਇੰਤਜ਼ਾਰ ਹੈ। ਮਾਨੁਸ਼ੀ ਦੇ ਵਾਪਸ ਆਉਣ 'ਤੇ ਹਰਿਆਣਾ ਸਰਕਾਰ ਵਲੋਂ ਮਾਨੁਸ਼ੀ ਦੇ ਲਈ ਸਵਾਗਤ ਸਮਾਰੋਹ ਹੋਵੇਗਾ ਅਤੇ ਬੇਟੀ ਪੜਾਓ ਬੇਟੀ ਬਚਾਓ ਦੀ ਬ੍ਰਾਂਡ ਅੰਬੈਸਡਰ ਬਣਾਉਣ ਲਈ ਸਹਿਮਤੀ ਮੰਗੀ ਜਾਵੇਗੀ। ਮਾਨੁਸ਼ੀ ਤਿਆਰ ਹੁੰਦੀ ਹੈ ਤਾਂ ਸਰਕਾਰ ਅਗਲੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਮਹਿਲਾ ਭਲਾਈ ਲਈ ਚਲਾਏ ਜਾ ਰਹੇ ਹੋਰ ਪ੍ਰੋਗਰਾਮਾਂ ਨਾਲ ਵੀ ਜੇਕਰ ਮਾਨੁਸ਼ੀ ਜੁੜਣਾ ਚਾਹੇਗੀ ਤਾਂ ਸਰਕਾਰ ਇਨ੍ਹਾਂ ਮੁਹਿੰਮ ਨਾਲ ਵੀ ਜੋੜੇਗੀ ਮਾਨੁਸ਼ੀ ਨੂੰ ਜੋੜੇਗੀ।
ਇਸਦੀ ਦੀ ਜ਼ਿੰਮੇਵਾਰੀ ਕੈਬਿਨਟ ਮੰਤਰੀ ਕਵਿਤਾ ਜੈਨ ਦੇ ਪਤੀ ਅਤੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੇ ਕੋਆਰਡੀਨੇਟਰ ਰਾਜੀਵ ਜੈਨ ਨੂੰ ਸੌਪੀ ਗਈ ਹੈ। ਸਰਕਾਰ ਮਾਨੁਸ਼ੀ ਨੂੰ ਇਸ ਲਈ ਵੀ ਬ੍ਰਾਂਡ ਅੰਬੈਸਡਰ ਬਣਾਉਣਾ ਚਾਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਐਕਟਿੰਗ ਅਤੇ ਖੇਡ ਜਗਤ ਤੋਂ ਇਲਾਵਾ ਮਾਡਲਿੰਗ ਜਗਤ ਨਾਲ ਜੁੜੇ ਲੋਕਾਂ ਦੀ ਸੋਚ ਤੇ ਅਸਰ ਪਵੇਗਾ।
ਬੇਟੀ ਬਚਾਓ ਬੇਟੀ ਪੜਾਓ ਨਾਲ ਪਹਿਲਾਂ ਹੀ ਦੋ ਅੰਬੈਸਡਰ ਜੁੜੇ ਹੋਏ ਹਨ, ਜਿਨ੍ਹਾਂ 'ਚ ਪਰੀਣੀਤ ਚੋਪੜਾ ਅਤੇ ਸਾਕਸ਼ੀ ਮਲਿਕ ਇਸ ਮੁਹਿੰਮ ਨਾਲ ਜੁੜੇ ਹੋਏ ਹਨ। ਸਰਕਾਰ ਹੁਣ ਇਸ ਮੁਹਿੰਮ ਨਾਲ ਮਾਨੁਸ਼ੀ ਨੂੰ ਵੀ ਜੋੜਣਾ ਚਾਹੁੰਦੀ ਹੈ।