ਅਜਿਹਾ ਦੇਸ਼ ਜਿੱਥੇ ਪੁਲਸ ਨਹੀਂ ਰੱਖਦੀ ਬੰਦੂਕ

02/23/2018 4:49:24 AM

ਨਵੀਂ ਦਿੱਲੀ — ਯੂਰਪ ਦੇ ਸੋਹਣੇ ਦੇਸ਼ਾਂ 'ਚੋਂ ਇਕ ਹੈ ਆਈਸਲੈਂਡ ਜਿੱਥੇ ਜ਼ੁਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਘੱਟ ਤੋਂ ਘੱਟ ਅੱਜ ਦੇ ਹਾਲਾਤ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ। ਇਸ ਦੇਸ਼ ਦੇ ਜ਼ਿਆਦਾਤਰ ਪੁਲਸ ਅਧਿਕਾਰੀ ਡਿਊਟੀ ਟਾਇਮ ਆਪਣੇ ਨਾਲ ਕੋਈ ਵੀ ਹਥਿਆਰ (ਬੰਦੂਕ) ਨਹੀਂ ਰੱਖਦੇ। ਆਈਸਲੈਂਡ ਇਕ ਸ਼ਾਂਤੀਪ੍ਰਿਯ ਦੇਸ਼ ਹੈ ਜਿਸ ਦੀ ਨਾਂ ਤਾਂ ਫੌਜ ਹੈ ਅਤੇ ਨਾ ਹੀ ਨੇਵੀ। ਪੁਲਸ ਨੇ ਸਾਲ 2013 'ਚ ਜਦ ਆਈਸਲੈਂਡ 'ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ ਤਾਂ ਇਹ ਅਖਬਾਰਾਂ ਦੀ ਸੁਰਖੀਆਂ ਬਣ ਗਈ ਸੀ।


ਇਸ ਦੇਸ਼ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦ ਪੁਲਸ ਨੇ ਹਥਿਆਰ ਦਾ ਇਸਤੇਮਾਲ ਕਰਕੇ ਕਿਸੇ ਦੀ ਹੱਤਿਆ ਕੀਤੀ ਸੀ। ਆਈਸਲੈਂਡ 'ਚ ਕਰੀਬ 3 ਲੱਖ ਲੋਕ ਰਹਿੰਦੇ ਹਨ। ਹਾਲਾਂਕਿ ਦੇਸ਼ ਦੀ ਇਕ ਤਿਹਾਈ ਆਬਾਦੀ ਦੇ ਕੋਲ ਹਥਿਆਰ ਹਨ। ਇਹ ਦੁਨੀਆ ਦਾ 15ਵਾਂ ਅਜਿਹਾ ਦੇਸ਼ ਹੈ ਜਿੱਥੇ ਪ੍ਰਤੀ ਵਿਅਕਤੀ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਹਥਿਆਰ ਹਨ। ਪਰ ਇਸ ਤੋਂ ਬਾਅਦ ਵੀ ਅਪਰਾਧਕ ਘਟਨਾਵਾਂ ਇਥੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।