ਬੱਚੇ ਨੇ ਫੌਜੀ ਜਵਾਨ ਨੂੰ ਸੈਲਿਊਟ ਕਰ ਕਿਹਾ- ''ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ''

08/12/2019 1:56:49 PM

ਮਹਾਰਾਸ਼ਟਰ— ਦੇਸ਼ ਦੇ ਕਈ ਸੂਬੇ ਭਾਰੀ ਬਾਰਿਸ਼ ਅਤੇ ਹੜ੍ਹ ਦੀ ਲਪੇਟ 'ਚ ਹਨ। ਸਭ ਤੋਂ ਜ਼ਿਆਦਾ ਨੁਕਸਾਨ ਕੇਰਲ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ 'ਚ ਦੇਖਿਆ ਜਾ ਰਿਹਾ ਹੈ। ਇੱਥੇ ਹੜ੍ਹ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਹੜ੍ਹ ਕਾਰਨ 234 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਕੱਲੇ ਕੇਰਲ ਵਿਚ 72 ਲੋਕਾਂ ਦੀ ਮੌਤ ਹੋਈ ਹੈ। ਹੜ੍ਹ ਤੋਂ ਲੋਕਾਂ ਦੇ ਬਚਾ ਲਈ ਜਲ ਸੈਨਾ, ਫੌਜ, ਐੱਨ. ਡੀ. ਆਰ. ਐੱਫ. ਦੇ ਜਵਾਨ ਜੁਟੇ ਹੋਏ ਹਨ। ਜੇਕਰ ਗੱਲ ਮਹਾਰਾਸ਼ਟਰ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਸਾਂਗਲੀ, ਕੋਲਹਾਪੁਰ ਅਤੇ ਪੁਣੇ ਵਿਚ ਹਾਲਾਤ ਬਹੁਤ ਹੀ ਖਰਾਬ ਹਨ। ਫੌਜ ਦੇ ਜਵਾਨ ਦਿਨ-ਰਾਤ ਇਕ ਕਰ ਕੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਭੇਜ ਰਹੇ ਹਨ। ਅਜਿਹੇ ਵਿਚ ਮਹਾਰਾਸ਼ਟਰ 'ਚ ਇਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਫੌਜੀ ਜਵਾਨ ਦਾ ਧੰਨਵਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ। 

 

ਇਹ ਵੀਡੀਓ ਫੌਜ ਵਲੋਂ ਜਾਰੀ ਕੀਤਾ ਗਿਆ ਹੈ, ਜਿਸ 'ਚ ਇਕ ਛੋਟਾ ਜਿਹਾ ਬੱਚਾ ਹੜ੍ਹ ਕਾਰਨ ਬਚਾਅ ਕੰਮ 'ਚ ਲੱਗੇ ਫੌਜ ਦੇ ਜਵਾਨ ਨੂੰ ਸੜਕ 'ਤੇ ਸੈਲਿਊਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ। ਛੋਟਾ ਜਿਹਾ ਬੱਚਾ ਜਵਾਨ ਨਾਲ ਹੱਥ ਵੀ ਮਿਲਾਉਂਦਾ ਹੈ। ਜਵਾਨ ਵੀ ਉਸ ਦਾ ਧੰਨਵਾਦ ਕਰਦੇ ਹੋਏ ਉਸ ਦੇ ਸਿਰ 'ਤੇ ਹੱਥ ਫੇਰਦਾ ਹੈ। ਇਹ ਵੀਡੀਓ ਮਹਾਰਾਸ਼ਟਰ ਦੇ ਗਾਓਬਾਗ ਦਾ ਹੈ।

 

Tanu

This news is Content Editor Tanu