ਜੰਮੂ ਕਸ਼ਮੀਰ ਤੋਂ 630 ਹੱਜ ਯਾਤਰੀਆਂ ਦਾ ਪਹਿਲਾ ਜੱਥਾ ਸਾਊਦੀ ਅਰਬ ਲਈ ਰਵਾਨਾ

06/07/2023 5:57:29 PM

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਹੱਜ ਯਾਤਰਾ ਲਈ 630 ਹੱਜ ਯਾਤਰੀਆਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਸਾਊਦੀ ਅਰਬ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 2 ਜਹਾਜ਼ਾਂ 'ਚ ਹੱਜ ਯਾਤਰੀ ਰਵਾਨਾ ਹੋਏ ਹਨ ਅਤੇ ਹਰ ਉਡਾਣ 'ਚ 315 ਯਾਤਰੀ ਸਵਾਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ 339 ਪੁਰਸ਼ ਅਤੇ 291 ਔਰਤਾਂ ਹਨ। ਜੰਮੂ ਕਸ਼ਮੀਰ ਹੱਜ ਕਮੇਟੀ ਦੀ ਪ੍ਰਧਾਨ ਸਫ਼ੀਨਾ ਬੇਗ ਨੇ ਕਿਹਾ ਕਿ ਹੱਜ ਯਾਤਰੀਆਂ ਲਈ ਸਾਰੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ,''ਅਸੀਂ ਇਸ ਸਾਲ ਵਿਵਸਥਾਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਹੈ।'' ਜੰਮੂ ਕਸ਼ਮੀਰ ਤੋਂ ਇਸ ਸਾਲ ਹੱਜ ਯਾਤਰਾ ਲਈ ਕਰੀਬ 12 ਹਜ਼ਾਰ ਹੱਜ ਯਾਤਰੀਆਂ ਦੇ ਜਾਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਬਿਨਾਂ 'ਮਹਰਮ (ਅਜਿਹੇ ਕਰੀਬੀ ਪੁਰਸ਼ ਰਿਸ਼ਤੇਦਾਰ, ਜਿਨ੍ਹਾਂ ਨਾਲ ਔਰਤ ਦਾ ਵਿਆਹ ਨਹੀਂ ਹੋ ਸਕਦਾ ਹੈ) ਦੇ ਹੱਜ ਲਈ ਜਾ ਰਹੀਆਂ 115 ਔਰਤਾਂ ਦਾ ਜੱਥਾ 10 ਜੂਨ ਨੂੰ ਸਾਊਦੀ ਅਰਬ ਲਈ ਹੋਵੇਗਾ। ਸ਼ਹਿਰ ਦੇ ਰੈਨਾਵਾਰੀ ਇਲਾਕੇ ਦੇ ਰਹਿਣ ਵਾਲੇ ਅਬਦੁੱਲ ਖਾਲਿਕ ਨੇ ਕਿਹਾ,''ਅੱਲਾਹ ਦੇ ਕਰਮ (ਕ੍ਰਿਪਾ) ਨਾਲ ਅਸੀਂ ਹੱਜ ਯਾਤਰਾ ਲਈ ਜਾ ਰਹੇ ਹਾਂ। ਅਸੀਂ ਜੰਮੂ ਕਸ਼ਮੀਰ ਲਈ ਦੁਆ ਕਰਾਂਗੇ।'' ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਦੇ ਰਹਿਣ ਵਾਲੇ ਫਿਰਦੌਸ ਭੱਟ ਨੇ ਕਿਹਾ,''ਮੈਂ ਕਦੇ ਇੰਨੀ ਖੁਸ਼ੀ ਨਹੀਂ ਹੋਈ, ਕਿਉਂਕਿ ਹੱਜ 'ਤੇ ਜਾਣਾ ਹਰ ਇਕ ਮੁਸਲਮਾਨ ਦੀ ਇੱਛਾ ਹੁੰਦੀ ਹੈ।'' ਉਨ੍ਹਾਂ ਕਿਹਾ,''ਅਸੀਂ ਕਸ਼ਮੀਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੁਆਵਾਂ ਕਰਾਂਗੇ। ਅਸੀਂ ਨਸ਼ਾ ਕਰਨ ਵਾਲੇ ਨੌਜਵਾਨਾਂ ਲਈ ਵੀ ਦੁਆ ਕਰਾਂਗੇ ਕਿ ਅੱਲਾਹ ਉਨ੍ਹਾਂ ਨੂੰ ਸਹੀ ਰਸਤਾ ਦਿਖਾਏ।''

DIsha

This news is Content Editor DIsha