ਮੁੰਬਈ ''ਚ ਚੋਰੀ ਹੋਏ 900 ਕਿਲੋ ਟਮਾਟਰ

07/21/2017 11:40:51 PM

ਮੁੰਬਈ— ਮੁੰਬਈ 'ਚ ਅੱਜ ਚੋਰਾਂ ਨੇ ਹੈਰਾਨੀਜਨਕ ਕੰਮ ਕਰਦੇ ਹੋਏ ਟਮਾਟਰਾਂ ਦੀ ਚੋਰੀ ਕੀਤੀ। ਟਮਾਟਰ ਵੀ ਕੋਈ ਇਕ-ਦੋ ਕਿਲੋ ਨਹੀਂ ਸਗੋਂ ਪੂਰੇ 900 ਕਿਲੋਗ੍ਰਾਮ। ਇਥੋਂ ਦੀ ਇਕ ਸਬਜ਼ੀ ਮੰਡੀ ਦੇ ਸ਼ਿਆਮਲ ਸ਼੍ਰੀਵਸਤਵ ਨੇ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੇ 900 ਕਿਲਗ੍ਰਾਮ ਦੇ ਟਮਾਟਰਾਂ ਦੇ 30 ਬਕਸੇ ਚੋਰੀ ਹੋ ਗਏ ਹਨ। ਇਨ੍ਹਾਂ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਬਣਦੀ ਹੈ। ਪੁਲਸ ਅਨੁਸਾਰ ਸ਼੍ਰੀਵਾਸਤਵ ਇਕ ਗੋਦਾਮ ਦੇ ਬਾਹਰ ਬਕਸਿਆਂ ਨੂੰ ਰੱਖ ਕੇ ਘਰ ਚਲਾ ਗਿਆ ਸੀ ਪਰ ਬਾਅਦ 'ਚ ਉਹ ਉਥੋਂ ਚੋਰੀ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।