90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ : ਕੇਜਰੀਵਾਲ

10/16/2017 11:09:50 PM

ਨਵੀਂ ਦਿੱਲੀ, (ਇੰਟ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ 90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ ਅਤੇ ਕਈ ਵਾਰ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਹੈ ਕਿ ਵਿਕਾਸ ਵਿਚ-ਵਿਚਾਲੇ ਅਟਕ ਗਿਆ ਹੈ। ਕੰਟਰੈਕਟ ਵਰਕਰਾਂ ਅਤੇ ਨੌਕਰਸ਼ਾਹਾਂ ਵਲੋਂ ਕਥਿਤ ਤੌਰ 'ਤੇ ਇਤਰਾਜ਼ ਕੀਤੇ ਜਾਣ 'ਤੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਦੇ ਕੋਲ ਰਾਜ ਦਾ ਦਰਜਾ ਹੁੰਦਾ ਤਾਂ ਉਨ੍ਹਾਂ ਦੀ ਸਰਕਾਰ ਨੇ 24 ਘੰਟਿਆਂ ਦੇ ਅੰਦਰ ਕੰਟਰੈਕਟ 'ਤੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਨਿਯਮਤ ਕਰ ਦਿੱਤਾ ਹੁੰਦਾ। ਊਰਜਾ ਵਿਭਾਗ ਦੇ ਪੈਨਸ਼ਨ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਪ੍ਰੋਗਰਾਮ ਵਿਚ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਆਈ. ਏ. ਐੱਸ. ਅਧਿਕਾਰੀ ਵਿਕਾਸ ਕਾਰਜਾਂ ਨਾਲ ਜੁੜੀਆਂ ਫਾਈਲਾਂ ਨੂੰ ਰੋਕ ਦਿੰਦੇ ਹਨ। 
ਨਵੀਂ ਦਿੱਲੀ ਨਗਰ ਨਿਗਮ ਦੇ ਪ੍ਰਧਾਨ ਦੇ ਤੌਰ 'ਤੇ ਕੰਟਰੈਕਟ ਕਰਮਚਾਰੀਆਂ ਲਈ ਉਨ੍ਹਾਂ ਨੇ ਕਿਹਾ ਕਿ 90 ਫੀਸਦੀ ਆਈ. ਏ. ਐੱਸ. ਅਧਿਕਾਰੀ ਕੰਮ ਨਹੀਂ ਕਰਦੇ ਹਨ।