ਸਾਵਧਾਨ! ਸਮਾਰਟਫੋਨ ਦੇ ਚੱਕਰ ’ਚ ਟੁੱਟ ਰਹੇ ਬੱਚਿਆਂ ਦੇ ਦੰਦ

08/22/2019 4:59:55 PM

ਗਾਜੇਟ ਡੈਸਕ– ਸਮਾਰਟਫੋਨ ਦੇ ਇਸਤੇਮਾਲ ਨੂੰ ਲੈ ਕੇ ਪਹਿਲਾਂ ਤੋਂ ਹੀ ਚਿਤਾਵਨੀ ਜਾਰੀ ਹੋ ਰਹੀ ਹੈ ਕਿ ਇਹ ਸਿਹਤ ਅਤੇ ਅੱਖਾਂ ਦੀ ਰੌਸ਼ਨੀ ਲਈ ਖਤਰਨਾਕ ਹੈ ਪਰ ਸ਼ਾਇਦ ਹੀ ਕੋਈ ਹੋਵੇਗਾ ਜੋ ਸਮਾਰਟਫੋਨ ਲਈ ਆਪਣੀ ਸਿਹਤ ਦੀ ਪਰਵਾਹ ਕਰਦਾ ਹੋਵੇਗਾ। ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਆਦਤ ਬੱਚਿਆਂ ਨੂੰ ਹੋ ਰਹੀ ਹੈ। ਹੁਣ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਤੋਂ ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ...

ਸਮਾਰਟਫੋਨ ਨਾਲ ਟੁੱਟ ਰਹੇ ਬੱਚਿਆਂ ਦੇ ਦੰਦ
ਜੇਕਰ ਤੁਹਾਡੇ ਬੱਚੇ ਵੀ ਸਮਾਰਟਫੋਨ ਦੇ ਆਦਿ ਹੋ ਚੁੱਕੇ ਹਨ ਤਾਂ ਜ਼ਰਾ ਸੰਭਲ ਜਾਓ ਅਤੇ ਉਨ੍ਹਾਂ ਨੂੰ ਫੋਨ ਇਸਤੇਮਲਾ ਕਰਨ ਤੋਂ ਰੋਕੋ, ਨਹੀਂ ਤਾਂ ਉਨ੍ਹਾਂ ਦੇ ਦੰਦ ਟੁੱਟ ਸਕਦੇ ਹਨ, ਬੁੱਲ੍ਹ ਫੱਟ ਸਕਦੇ ਹਨ ਅਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪੈ ਸਕਦਾ ਹੈ। ਐਮਸ ਦੇ ਡੈਂਟਲ ਵਿਭਾਗ ਦੀ ਰਿਪੋਰਟ ਮੁਤਾਬਕ, ਪਿਛਲੇ ਕੁਝ ਮਹੀਨਿਆਂ ’ਚ ਇਲਾਜ ਲਈ 9-10 ਅਜਿਹੇ ਬੱਚੇ ਹਸਪਤਾਲ ’ਚ ਭਰਤੀ ਹੋਏ ਹਨ ਜਿਨ੍ਹਾਂ ਦੇ ਦੰਦ ਸਮਾਰਟਫੋਨ ਦੇ ਮੂੰਹ ’ਤੇ ਡਿੱਗਣ ਨਾਲ ਟੁੱਟ ਗਏ ਸਨ। ਇਨ੍ਹਾਂ ’ਚੋਂ ਕਈ ਬੱਚਿਆਂ ਦੇ ਬੁੱਲ੍ਹ ਵੀ ਫੱਟ ਗਏ ਸਨ। ਦਰਅਸਲ, ਇਹ ਬੱਚੇ ਸੌਂਦੇ ਸਮੇਂ ਸਮਾਰਟਫੋਨ ਦਾ ਇਸੇਤਮਾਲ ਕਰਦੇ ਸਨ ਅਤੇ ਇਸੇ ਦੌਰਾਨ ਇਨ੍ਹਾਂ ਦੇ ਚਿਹਰੇ ’ਤੇ ਫੋਨ ਡਿੱਗਣ ਨਾਲ ਦੰਦ ਟੁੱਟ ਗਿਆ। ਉਂਝ ਵੀ ਇਕ ਸਮਾਰਟਫੋਨ ਦਾ ਭਾਰ 170 ਗ੍ਰਾਮ ਤੋਂ ਲੈ ਕੇ 250 ਗ੍ਰਾਮ ਤਕ ਹੁੰਦਾ ਹੈ। ਅਜਿਹੇ ’ਚ ਚਿਹਰੇ ’ਤੇ ਇੰਨਾ ਭਾਰ ਡਿੱਗਣਾ ਹਸਪਤਾਲ ’ਚ ਭਰਤੀ ਕਰਵਾ ਸਕਦਾ ਹੈ। 

3 ਤੋਂ 8 ਸਾਲ ਤਕ ਦੇ ਬੱਚੇ ਹਨ ਸ਼ਿਕਾਰ
ਏਮਸ ਦੇ ਡੈਂਟਲ ਵਿਭਾਗ ਦੇ ਡਾਕਟਰ ਵਿਜੇ ਮਾਥੁਰ ਅਤੇ ਡਾਕਟਰ ਨਿਤੇਸ਼ ਤਿਵਾਰੀ ਮੁਤਾਬਕ, ਚਿਹਰੇ ’ਤੇ ਫੋਨ ਡਿੱਗਣ ਕਾਰਨ ਇਲਾਜ ਲਈ ਹਸਪਤਾਲ ਪਹੁੰਚਣ ਵਾਲੇ ਬੱਚਿਆਂ ਦੀ ਉਮਰ ਸਾਢੇ ਤਿੰਨ ਸਾਲ ਤੋਂ ਲੈ ਕੇ 8 ਸਾਲ ਦੇ ਵਿਚਕਾਰ ਹੈ। ਇਨ੍ਹਾਂ ’ਚੋਂ 7 ਬੱਚੇ ਅਜਿਹੇ ਹਨ ਜੋ ਸੌਂਦੇ ਸਮੇਂ ਫੋਨ ’ਤੇ ਗੇਮ ਖੇਡ ਰਹੇ ਸਨ ਅਤੇ ਇਸੇ ਦੌਰਾਨ ਫੋਨ ਚਿਹਰੇ ’ਤੇ ਡਿੱਗ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ। ਹਸਪਤਾਲ ’ਚ ਭਰਤੀ ਦੋ ਬੱਚਿਆਂ ਦੇ ਅੱਗੇ ਦੇ ਦੰਦ ਟੁੱਟ ਗਏ ਸਨ। ਉਥੇ ਹੀ ਕਈਆਂ ਦੇ ਬੁੱਲ੍ਹ ਫੱਟ ਗਏ ਸਨ ਅਤੇ ਕਈਆਂ ਦੇ ਦੰਦ ਹਿੱਲ ਗਏ ਸਨ।