ਲੋਕਤੰਤਰ ਦੇ ਮੰਦਰ ਵਿਚ 83 ਫੀਸਦੀ ਸੰਸਦ ਮੈਂਬਰ ਕਰੋਡ਼ਪਤੀ ਤੇ 33 ਫੀਸਦੀ ''ਅਪਰਾਧੀ''

03/28/2019 9:23:40 PM

ਨਵੀਂ ਦਿੱਲੀ, (ਅਨਸ)- ਲੋਕਤੰਤਰ ਦੇ 'ਮੰਦਰ' ਵਿਚ 33 ਫੀਸਦੀ ਸੰਸਦ ਮੈਂਬਰਾਂ ਦਾ ਅਕਸ ਦਾਗ਼ਦਾਰ ਹੈ। ਖਤਮ ਹੋ ਰਹੀ ਲੋਕ ਸਭਾ ਦੇ 521 ਮੈਂਬਰਾਂ ਵਿਚੋਂ 174 (33 ਫੀਸਦੀ) ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੁਦ ਦੇ ਵਿਰੁੱਧ ਅਪਰਾਧਿਕ ਜਦ ਕਿ 106 (20 ਫੀਸਦੀ) ਨੇ ਗੰਭੀਰ ਅਪਰਾਧਿਕ ਮਾਮਲੇ ਜਿਵੇਂ ਹੱਤਿਆ, ਹੱਤਿਆ ਦਾ ਯਤਨ, ਅਗਵਾ ਅਤੇ ਔਰਤਾਂ ਦੇ ਖਿਲਾਫ ਅਪਰਾਧ ਆਦਿ ਐਲਾਨ ਕੀਤੇ। ਇਹੀ ਨਹੀਂ, 10 ਮੈਂਬਰਾਂ ਦੇ ਖਿਲਾਫ ਹੱਅਿਤਾ ਦੇ ਦੋਸ਼ ਹਨ ਜਦ ਕਿ 14 'ਤੇ ਹੱਤਿਆ ਦੇ ਯਤਨ ਨਾਲ ਜੁੜੇ ਅਪਰਾਧਿਕ ਮਾਮਲੇ ਦਰਜ ਹਨ। ਇਹ ਖੁਲਾਸਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ (ਏ. ਡੀ. ਆਰ.) ਦੀ ਵੀਰਵਾਰ ਨੂੰ ਜਾਰੀ ਰਿਪੋਰਟ ਵਿਚ ਹੋਇਆ ਹੈ। ਰਿਪੋਰਟ 2014 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਲ 543 ਮੈਂਬਰਾਂ ਵਿਚੋਂ 521 ਵਲੋਂ ਦਾਇਰ ਹਲਫਨਾਮਿਆਂ ਦਾ ਵਿਸ਼ਲੇਸ਼ਨ ਕਰਨ ਤੋਂ ਬਾਅਦ ਤਿਆਰ ਕੀਤੀ ਗਈ। ਹੱਤਿਆ ਨਾਲ ਜੁਡੇ ਮਾਮਲਿਆਂ ਦਾ ਐਲਾਨ ਕਰਨ ਵਾਲੇ 10 ਮੈਂਬਰਾਂ ਵਿਚੋਂ 3 ਸੱਤਾਧਾਰੀ ਭਾਜਪਾ ਦੇ ਹਨ ਜਦ ਕਿ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ), ਲੋਕ ਜਨ ਸ਼ਕਤੀ ਪਾਰਟੀ (ਲੋਜਪਾ), ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਸਵਾਭਿਮਾਨੀ ਪੱਖ ਦੇ 1-1 ਮੈਂਬਰ ਹਨ। ਇਸ ਤੋਂ ਇਲਾਵਾ ਇਕ ਆਜ਼ਾਦ ਨੇ ਵੀ ਹੱਤਿਆ ਨਾਲ ਜੁੜੇ ਮਾਮਲੇ ਦਾ ਐਲਾਨ ਕੀਤਾ ਹੈ। ਸੰਸਦ ਦੇ 14 ਮੈਂਬਰਾਂ ਵਿਚੋਂ ਜਿਨ੍ਹਾਂ 'ਤੇ ਹੱਤਿਆ ਦੇ ਯਤਨ ਨਾਲ ਸਬੰਧਤ ਮਾਮਲੇ ਹਨ, ਉਨ੍ਹਾਂ ਵਿਚੋਂ 8 ਭਾਜਪਾ ਦੇ ਹਨ। ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਕਾਂਪਾ, ਰਾਜਦ, ਸ਼ਿਵ ਸੈਨਾ ਅਤੇ ਸਵਾਭਿਮਾਨੀ ਪੱਖ ਦੇ 1-1 ਹਨ।

14 ਮੈਂਬਰ ਅਜਿਹੇ ਹਨ ਜਿਨ੍ਹਾਂ ਨੇ ਫਿਰਕੂ ਸਦਭਾਵ ਪੈਦਾ ਕਰਨ ਨਾਲ ਸਬੰਧਤ ਮਾਮਲਿਆਂ ਦੀ ਐਲਾਨ ਕੀਤਾ ਹੈ। ਭਾਜਪਾ ਤੋਂ 10, ਤੇਲੰਗਾਨਾ, ਰਾਸ਼ਟਰ ਸਮਿਤੀ (ਟੀ. ਆਰ.. ਐੱਸ.), ਪਟੱਲੀ ਮੱਕਲ ਕਾਚੀ (ਪੀ. ਐੱਮ. ਕੇ.), ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਐੱਮ. ਆਈ. ਐੱਮ.) ਅਤੇ ਭਾਰਤ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ. ਆਈ. ਯੂ. ਡੀ. ਐੱਫ.) ਦੇ 1-1 ਮੈਂਬਰ ਹਨ। ਭਾਜਪਾ ਦੇ 35 ਫੀਸਦੀ ਮੈਂਬਰਾਂ ਨੇ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ ਜਦ ਕਿ ਕਾਂਗਰਸ ਅਤੇ ਏ. ਆਈ. ਡੀ. ਐੱਮ. ਕੇ. ਦੇ 16-16 ਫੀਸਦੀ, ਸ਼ਿਵਸੈਨਾ ਦੇ 83 ਫੀਸਦੀ, ਤ੍ਰਿਣਮੂਲ ਕਾਂਗਰਸ ਦੇ 21 ਫੀਸਦੀ ਮੈਂਬਰਾਂ ਨੇ ਆਪਣੇ ਹਲਫਨਾਮਿਆਂ ਵਿਚ ਖੁਦ ਦੇ ਵਿਰੁੱਧ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ।

ਇਸੇ ਤਰ੍ਹਾਂ 22 ਫੀਸਦੀ (267 ਵਿਚੋਂ 58) ਭਾਜਪਾ ਮੈਂਕਰਾਂ ਨੇ ਹੱਤਿਆ ਜਿਹੇ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਕੀਤੇ ਹਨ ਜਦ ਕਿ ਕਾਂਗਰਸ ਦੇ 4 ਫੀਸਦੀ (ਕੁਲ 45 ਮੈਂਬਰਾਂ ਵਿਚੋਂ 2), 8 ਫੀਸਦੀ (ਕੁਲ 37 ਮੈਂਬਰਾਂ ਵਿਚੋਂ 3) ਅੰਨਾਦਰਮੁਕ ਦੇ ਹਨ। ਸ਼ਿਵ ਸੈਨਾ ਦੇ 44 ਫੀਸਦੀ (ਕੁਲ 18 ਮੈਂਬਰਾਂ ਵਿਚੋਂ 8), ਤ੍ਰਿਣਮੂਲ ਕਾਂਗਰਸ ਦੇ 12 ਫੀਸਦੀ (ਕੁਲ 35 ਮੈਂਬਰਾਂ ਵਿਚੋਂ 4) ਨੇ ਆਪਣੇ ਹਲਫਨਾਮਿਆਂ ਵਿਚ ਖੁਦ ਦੇ ਵਿਰੁੱਧ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ।

83 ਫੀਸਦੀ ਮੈਂਬਰ ਕਰੋੜਪਤੀ

ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੁਲ 521 ਮੈਂਬਰਾਂ ਵਿਚੋਂ 430 (83 ਫੀਸਦੀ) ਮੈਂਬਰ ਕਰੋੜਪਤੀ ਹਨ। ਲੋਕ ਸਭਾ 2014 ਦੀਆਂ ਚੋਣਾਂ ਦੌਰਾਨ ਪ੍ਰਤੀ ਸੰਸਦ ਮੈਂਬਰ ਔਸਤ ਜਾਇਦਾਦ 14.72 ਕਰੋੜ ਰੁਪਏ ਸੀ। ਇਨ੍ਹਾਂ ਵਿਚੋਂ 2 ਨੇ ਆਪਣਾ ਪੈਨ ਵੇਰਵਾ ਨਹੀਂ ਦਿੱਤਾ ਹੈ ਅਤੇ 24 ਨੇ ਆਮਦਨ ਕਰ ਵੇਰਵਾ ਐਲਾਨ ਨਹੀਂ ਕੀਤਾ। ਪਾਰਟੀ ਵਾਰ, ਭਾਜਪਾ ਦੇ 85, ਕਾਂਗਰਸ ਦੇ 82, ਏ. ਆਈ. ਡੀ. ਐੱਮ. ਕੇ. ਦੇ 78 ਅਤੇ ਤ੍ਰਿਣਮੂਲ ਕਾਂਗਰਸ ਦੇ 65 ਫੀਸਦੀ ਸੰਸਦ ਮੈਂਬਰਾਂ ਨੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਐਲਾਨ ਕੀਤੀ ਹੈ। ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਦੇ ਸੰਸਦ ਮੈਂਬਰ ਜੈਦੇਵ ਗੱਲਾ 683 ਕਰੋੜ ਰੁਪਏ ਦੀ ਜਾਇਦਾਦ ਦੇ ਐਲਾਨ ਦੇ ਨਾਲ ਸਭ ਤੋਂ ਅਮੀਰ ਸੰਸਦ ਮੈਂਬਰ ਹਨ ਜਦ ਕਿ ਰਾਜਸਥਾਨ ਤੋਂ ਭਾਜਪਾ ਸੰਸਦ ਮੈਂਬਰ ਸੁਮੇਧ ਨੰਦ ਸਰਸਵਤੀ ਨੇ ਸਭ ਤੋਂ ਘੱਟ 34,000 ਰੁਪਏ ਦੀ ਜਾਇਦਾਦ ਐਲਾਨ ਕੀਤੀ ਹੈ। ਕੁਲ 96 ਸਿਟਿੰਗ ਸੰਸਦ ਮੈਂਬਰਾਂ ਨੇ 1 ਕਰੋੜ ਰੁਪਏ ਅਤੇ ਉਸ ਤੋਂ ਜ਼ਿਆਦਾ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਵਿਚੋਂ 14 ਨੇ 10 ਕਰੋੜ ਰੁਪਏ ਅਤੇ ਉਸ ਤੋਂ ਜ਼ਿਆਦਾ ਦੇਣਦਾਰੀਆਂ ਦਾ ਐਲਾਨ ਕੀਤਾ ਹੈ।

ਟੀ. ਡੀ. ਪੀ. ਸੰਸਦ ਮੈਂਬਰ ਸ਼੍ਰੀਨਿਵਾਸ ਕੇਸਿਨੇਨੀ ਨੇ 128 ਕਰੋੜ ਰੁਪਏ ਦੀ ਜਾਇਦਾਦ ਐਲਾਨ ਕੀਤੀ ਜਦ ਕਿ 71 ਕਰੋੜ ਰੁਪਹਹ ਦੀ ਦੇਣਦਾਰੀ ਦਾ ਐਲਾਨ ਕੀਤਾ।

24 ਫੀਸਦੀ 12ਵੀਂ ਪਾਸ

ਜਦ ਸਿੱਖਿਆ ਦੀ ਗੱਲ ਆਉੁਂਦੀ ਹੈ ਤਾਂ ਕਿਸੇ ਨੇ ਐਲਾਨ ਕੀਤਾ ਹੈ ਕਿ ਉਹ ਅਨਪੜ੍ਹ ਹੈ। 126 (24 ਫੀਸਦੀ) ਨੇ 12ਵੀਂ ਪਾਸ ਜਾਂ ਉਸ ਤੋਂ ਹੇਠਾਂ ਦੀ ਸਿੱਖਿਆ ਯੋਗਤਾ ਐਲਾਨ ਕੀਤਾ ਜਦ ਕਿ 384 (74 ਫੀਸਦੀ) ਨੇ ਗ੍ਰੈਜੂਏਸ਼ਨ ਜਾਂ ਉਸ ਤੋਂ ਉਪਰ ਦੀ ਵਿਦਿਅਕ ਯੋਗਤਾ ਦੱਸੀ ਹੈ। 206 (40 ਫੀਸਦੀ) ਮੈਂਬਰ 25 ਤੋਂ 50 ਸਾਲ ਉਮਰ ਦੇ ਹਨ ਜਦ ਕਿ 281 (54 ਫੀਸਦੀ) ਨੇ ਆਪਣੀ ਉਮਰ 51 ਤੋਂ 70 ਸਾਲ ਵਿਚਕਾਰ ਅਤੇ 34 (6 ਫੀਸਦੀ) ਨੇ 71 ਸਾਲ ਤੋਂ ਜ਼ਿਆਦਾ ਹੋਣ ਦਾ ਐਲਾਨ ਕੀਤਾ ਹੈ।

Arun chopra

This news is Content Editor Arun chopra