ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗਣ ਕਾਰਨ 8 ਲੋਕਾਂ ਦੀ ਮੌਤ

11/11/2020 12:10:09 AM

ਜੈਪੁਰ - ਰਾਜਸਥਾਨ ਦੇ ਜੋਧਪੁਰ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਫੈਕਟਰੀ ਦੀ ਕੰਧ ਡਿੱਗਣ ਨਾਲ ਉੱਥੇ ਕੰਮ ਕਰ ਰਹੇ ਕਰੀਬ 10 ਤੋਂ 12 ਲੋਕ ਮਲਬੇ 'ਚ ਦੱਬ ਗਏ। ਸੂਚਨਾ ਮਿਲਣ 'ਤੇ ਪ੍ਰਸ਼ਾਸਨ ਨੇ ਪਹੁੰਚ ਕੇ ਮਲਬੇ 'ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਤਾਜ਼ਾ ਜਾਣਕਾਰੀ ਮਿਲਣ ਤੱਕ 8 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉਥੇ ਹੀ 6 ਲੋਕ ਜ਼ਖ਼ਮੀ ਹੋਏ ਹਨ। ਲਾਸ਼ਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ: ਹਿਮਾਚਲ 'ਚ ਫਿਰ ਬੰਦ ਹੋਏ ਸਕੂਲ-ਕਾਲਜ, 2 ਨਵੰਬਰ ਤੋਂ ਸ਼ੁਰੂ ਹੋਈਆਂ ਸਨ ਕਲਾਸਾਂ

ਰਾਜਸਥਾਨ ਸਰਕਾਰ ਨੇ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ 40,000 ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ 'ਤੇ ਦੁੱਖ ਜਤਾਉਂਦੇ ਹੋਏ ਪ੍ਰਸ਼ਾਸਨ ਤੋਂ ਪੂਰੀ ਮਦਦ ਕਰਨ ਨੂੰ ਕਿਹਾ ਹੈ। ਘਟਨਾ ਜੋਧਪੁਰ ਦੇ ਬਾਸਨੀ ਥਾਣਾ ਖੇਤਰ ਦੇ ਫੇਜ-2 ਦੀ ਹੈ। ਜਿੱਥੇ ਬਾਬਾ ਰਾਮਦੇਵ ਮੰਦਰ ਕੋਲ ਬਣ ਰਹੀ ਇੱਕ ਫੈਕਟਰੀ ਦੀ ਕੰਧ ਮੰਗਲਵਾਰ ਨੂੰ ਢਹਿ ਗਈ। ਇਸ ਦੌਰਾਨ ਉੱਥੇ ਕੰਮ ਕਰ ਰਹੇ ਕਰੀਬ 10-12 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਅਜੇ ਵੀ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।  

Inder Prajapati

This news is Content Editor Inder Prajapati