ਹਰਿਆਣਾ ''ਚ ਕੋਰੋਨਾ ਦੇ 8 ਮਾਮਲਿਆਂ ਦੀ ਪੁਸ਼ਟੀ, ਹੁਣ ਤੱਕ 13 ਲੋਕਾਂ ਦੀ ਮੌਤ

05/16/2020 7:46:54 PM

ਚੰਡੀਗੜ੍ਹ-ਹਰਿਆਣਾ 'ਚ ਕੋਰੋਨਾਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 862 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚੋਂ 495 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਹੁਣ ਤੱਕ ਕੋਰੋਨਾ ਦੇ 354 ਸਰਗਰਮ ਮਾਮਲੇ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸਵੇਰੇ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਸੂਬੇ 'ਚ ਅੱਜ ਫਰੀਦਾਬਾਦ ਤੋਂ 4, ਰੇਵਾੜੀ ਤੋਂ 3 ਅਤੇ ਝੱਜਰ ਤੋਂ 1 ਮਾਮਲਾ ਸਾਹਮਣੇ ਆਇਆ ਹੈ। 

ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦਾ ਪਛਾਣ ਦਾ ਅੰਕੜਾ ਹੁਣ 39374 ਤੱਕ ਪਹੁੰਚ ਗਿਆ ਹੈ ਜਿਨ੍ਹਾਂ 'ਚੋਂ 25690 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 13684 ਨਿਗਰਾਨੀ 'ਚ ਹੈ। ਹੁਣ ਤੱਕ 73709 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ 68106 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕਾਂ ਸਮੇਤ 862 ਪਾਜ਼ੇਟਿਵ ਪਾਏ ਗਏ ਹਨ। 4741 ਸੈਂਪਲਾਂ ਦੀ ਰਿਪੋਰਟ ਹੁਣ ਆਉਣੀ ਹਾਲੇ ਬਾਕੀ ਹੈ। 862 ਪਾਜ਼ੇਟਿਵ ਮਰੀਜ਼ਾਂ 'ਚੋਂ 495 ਮਰੀਜ਼ ਠੀਕ ਹੋ ਚੁੱਕੇ ਹਨ।

Iqbalkaur

This news is Content Editor Iqbalkaur