ਕੇਰਲ ਸਰਕਾਰ ਦੀ ''ਨਾਈਟ ਵਾਕ'' ''ਚ 8,000 ਔਰਤਾਂ ਨੇ ਲਿਆ ਹਿੱਸਾ

12/31/2019 1:43:55 AM

ਤਿਰੂਵਨੰਤਪੁਰਮ— ਕੇਰਲ ਸਰਕਾਰ ਵਲੋਂ ਐਤਵਾਰ ਦੀ ਰਾਤ ਨੂੰ ਆਯੋਜਿਤ 'ਰਾਤ ਦੀ ਸੈਰ' (ਨਾਈਟ ਵਾਕ) 'ਚ ਹਜ਼ਾਰਾਂ ਔਰਤਾਂ ਨੇ ਹਿੱਸਾ ਲਿਆ। ਨਿਰਭਯਾ ਦਿਵਸ ਮੌਕੇ ਔਰਤਾਂ ਅਤੇ ਬਾਲ ਵਿਕਾਸ ਵਿਭਾਗ ਵੱਲੋਂ 'ਪੋਥੁ ਇਦਮ ਇੰਤੇਥਮ' (ਜਨਤਕ ਸਥਾਨ ਮੇਰਾ ਵੀ ਹੈ) ਨਾਮਕ ਇਹ ਪ੍ਰਬੰਧ ਰਾਤ 11 ਤੋਂ 1 ਵਜੇ ਤੱਕ ਕੀਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ ਔਰਤਾਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਜਾਗਰੂਕਤਾ ਦੇ ਪ੍ਰਸਾਰ ਅਤੇ ਜਨਤਕ ਸਥਾਨਾਂ 'ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਉਦੇਸ਼ ਨਾਲ ਆਯੋਜਿਤ ਸੈਰ 'ਚ 8,000 ਔਰਤਾਂ ਨੇ ਹਿੱਸਾ ਲਿਆ।
ਸੈਰ 'ਚ ਮਲਿਆਲਮ ਫਿਲਮ ਉਦਯੋਗ, ਪ੍ਰਸ਼ਾਸਨਿਕ ਸੇਵਾ ਅਧਿਕਾਰੀ, ਕਾਲਜ ਦੀਆਂ ਵਿਦਿਆਰਥਣਾਂ ਅਤੇ ਘਰੇਲੂ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੋਝੀਕੋਡ 'ਚ ਆਪਣੇ 3 ਮਹੀਨਿਆਂ ਦੇ ਬੱਚੇ ਨਾਲ ਇਕ ਮੁਟਿਆਰ ਨੂੰ ਸੈਰ 'ਚ ਹਿੱਸਾ ਲੈਂਦੇ ਹੋਏ ਵੇਖਿਆ ਗਿਆ।
 

KamalJeet Singh

This news is Content Editor KamalJeet Singh