ਸਵਾਮੀਨਾਰਾਇਣ ਗੁਰੂਕੁਲ ਦਾ 75ਵਾਂ ਅੰਮ੍ਰਿਤ ਮਹਾਉਤਸਵ; PM ਮੋਦੀ ਨੇ ਗੁਰੂਕੁਲ ਦੇ ਕੰਮਾਂ ਦੀ ਕੀਤੀ ਸ਼ਲਾਘਾ

12/24/2022 12:07:56 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾ ਦੇ 75ਵੇਂ 'ਅੰਮ੍ਰਿਤ ਮਹਾਉਤਸਵ' ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕੀਤਾ। ਸਵਾਮੀਨਾਰਾਇਣ ਗੁਰੂਕੁਲ ਨੂੰ ਇਸ ਦੀ ਯਾਤਰਾ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਿੱਖਿਆ ਦੇ ਖੇਤਰ 'ਚ ਆਪਣੀ ਪੁਰਾਤਨ ਸ਼ਾਨ ਅਤੇ ਮਾਣ ਨੂੰ  ਜਿਊਂਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਸਵਾਮੀਨਾਰਾਇਣ ਗੁਰੂਕੁਲ ਇਸ ਮਾਣ ਦੀ ਉੱਤਮ ਉਦਾਹਰਣ ਹਨ।

ਇਹ ਵੀ ਪੜ੍ਹੋ- ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ 'ਚ ਅੱਜ ਤੋਂ 5 ਜਨਵਰੀ ਤੱਕ ਸ਼ਰਧਾਲੂਆਂ ਦੀ ਐਂਟਰੀ 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ

ਗੁਰੂਕੁਲ ਨੇ ਵਿਦਿਆਰਥੀਆਂ ਦੇ ਦਿਮਾਗ 'ਚ ਚੰਗੇ ਵਿਚਾਰਾਂ ਅਤੇ ਸੰਸਕਾਰਾਂ ਨੂੰ ਸਿੰਜਿਆ: PM ਮੋਦੀ

ਗੁਰੂਕੁਲ ਦਾ ਅਰਥ ਹੈ, ਗੁਰੂ ਦਾ ਕੁਲ, ਗਿਆਨ ਦਾ ਕੁਲ! ਗੁਰੂਕੁਲ ਨੇ ਪਿਛਲੇ 75 ਸਾਲਾਂ 'ਚ ਵਿਦਿਆਰਥੀਆਂ ਦੇ ਮਨਾਂ ਅਤੇ ਦਿਮਾਗ 'ਚ ਚੰਗੇ ਵਿਚਾਰਾਂ ਅਤੇ ਸੰਸਕਾਰਾਂ ਨੂੰ ਸਿੰਜਿਆ ਹੈ, ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਦੀ ਯਾਤਰਾ ਦੇ 75 ਸਾਲ ਅਜਿਹੇ ਕਾਲਖੰਡ ਵਿਚ ਪੂਰੇ ਹੋ ਰਹੇ ਹਨ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ। ਇਹ ਸੰਜੋਗ- ਸੱਭਿਆਚਾਰ ਅਤੇ ਸਮਰਪਣ ਦਾ ਹੈ। ਇਹ ਸੰਜੋਗ ਹੈ- ਆਧੁਨਿਕਤਾ ਦਾ। ਕਦੇ ਰਾਜਕੋਟ ਵਿਚ ਸਿਰਫ 7 ਵਿਦਿਆਰਥੀਆਂ ਨਾਲ ਸ਼ੁਰੂ ਹੋਏ ਗੁਰੂਕੁਲ ਵਿਦਿਆ ਅਦਾਰੇ ਦੀਆਂ ਅੱਜ ਦੇਸ਼-ਵਿਦੇਸ਼ ਵਿਚ ਕਰੀਬ 40 ਸ਼ਖਾਵਾਂ ਹਨ। ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। 

ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

ਮੈਨੂੰ ਖੁਸ਼ੀ ਹੈ ਕਿ 'ਸਵਾਮੀਨਾਰਾਇਣ ਗੁਰੂਕੁਲ' 'ਕੰਨਿਆ ਗੁਰੂਕੁਲ' ਸ਼ੁਰੂ ਕਰ ਰਿਹਾ ਹੈ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਿਤ ਵਿਚ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਵਾਮੀਨਾਰਾਇਣ ਗੁਰੂਕੁਲ ਇਸ ਪੁਰਾਤਨ ਪਰੰਪਰਾ ਨੂੰ, ਆਧੁਨਿਕ ਭਾਰਤ ਨੂੰ ਅੱਗੇ ਵਧਾਉਣ ਲਈ 'ਕੰਨਿਆ ਗੁਰੂਕੁਲ' ਦੀ ਸ਼ੁਰੂਆਤ ਕਰ ਰਿਹਾ ਹੈ। ਜਿਸ ਦੌਰ 'ਚ ਦੁਨੀਆ ਦੇ ਹੋਰ ਦੇਸ਼ਾਂ ਦੀ ਪਛਾਣ ਉਨ੍ਹਾਂ ਦੇ ਸੂਬਿਆਂ ਅਤੇ ਸ਼ਾਹੀ ਕਬੀਲਿਆਂ ਨਾਲ ਹੋਈ, ਉਸ ਸਮੇਂ ਭਾਰਤ ਨੂੰ ਭਾਰਤ ਭੂਮੀ ਦੇ ਗੁਰੂਕੁਲਾਂ ਨਾਲ ਜਾਣਿਆ ਜਾਂਦਾ ਸੀ। ਸਾਡੇ ਗੁਰੂਕੁਲ ਸਦੀਆਂ ਤੋਂ ਸਮਾਨਤਾ ਅਤੇ ਸੇਵਾਭਾਵ ਦੇ ਬਾਗ ਵਾਂਗ ਰਹੇ ਹਨ। ਨਾਲੰਦਾ ਅਤੇ ਤਕਸ਼ਿਲਾ ਵਰਗੀਆਂ ਯੂਨੀਵਰਸਿਟੀਆਂ ਭਾਰਤ ਦੀ ਇਸ ਗੁਰੂਕਲ ਦੇ ਗਲੋਬਲ ਸਮਰੱਥਾ ਲਈ ਜਾਣੇ ਜਾਂਦੇ ਸਨ। ਖੋਜ ਅਤੇ ਸ਼ੋਧ ਇਹ ਭਾਰਤ ਦੀ ਜੀਵਨ ਤਰੱਕੀ ਦਾ ਹਿੱਸਾ ਸਨ।

ਇਹ ਵੀ ਪੜ੍ਹੋ-  ਰਾਘਵ ਚੱਢਾ ਨੇ ਕੋਰੋਨਾ ਨੂੰ ਲੈ ਕੇ ਜਤਾਈ ਚਿੰਤਾ, ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰਨ ਦੀ ਕੀਤੀ ਮੰਗ

2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ 'ਚ 65 ਫ਼ੀਸਦੀ ਤੋਂ ਵੱਧ ਵਾਧਾ

ਅੱਜ ਦੇਸ਼ ਵਿਚ ਵੱਡੀਆਂ ਸਿੱਖਿਅਕ ਸੰਸਥਾਵਾਂ- ਆਈ. ਆਈ. ਟੀ., ਟ੍ਰਿਪਲ ਆਈ. ਟੀ., ਆਈ. ਆਈ. ਐੱਮ. ਵਰਗੇ ਸੰਸਥਾਵਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਰਿਹਾ ਹੈ। ਸਾਲ 2014 ਮਗਰੋਂ ਮੈਡੀਕਲ ਕਾਲਜਾਂ ਦੀ ਗਿਣਤੀ 'ਚ 65 ਫ਼ੀਸਦੀ ਤੋਂ ਵਧੇਰੇ ਦਾ ਵਾਧਾ ਹੋਇਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਦੇਸ਼ ਪਹਿਲੀ ਵਾਰ ਉਸ ਸਿੱਖਿਆ ਵਿਵਸਥਾ ਨੂੰ ਤਿਆਰ ਕਰ ਰਿਹਾ ਹੈ, ਜੋ ਅਗਾਂਹਵਧੂ ਭਵਿੱਖ ਹੈ। ਇਸ ਸਮੇਂ ਦੇਸ਼ ਅਤੇ ਦੁਨੀਆ 'ਚ ਇਸ ਸੰਸਥਾ ਦੀਆਂ 40 ਤੋਂ ਵਧ ਸ਼ਖਾਵਾਂ ਹਨ। ਸੰਸਥਾ ਵਲੋਂ ਸੰਚਾਲਿਤ ਸਕੂਲਾਂ ਅਤੇ ਉੱਚ ਸੰਸਥਾਵਾਂ ਵਿਚ 25,000  ਤੋਂ ਵਧੇਰੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ।

Tanu

This news is Content Editor Tanu