ਸ਼ੱਕੀ ਹਾਲਾਤਾਂ 'ਚ 75 ਸਾਲਾ ਲੇਖਕ ਦੀ ਮੌਤ, ਬੰਦ ਕਮਰੇ 'ਚੋਂ ਲਾਸ਼ ਬਰਾਮਦ

03/17/2024 9:52:59 PM

ਆਗਰਾ — ਉੱਤਰ ਪ੍ਰਦੇਸ਼ ਦੇ ਆਗਰਾ 'ਚ ਇਕ ਬੰਦ ਕਮਰੇ 'ਚੋਂ 75 ਸਾਲਾ ਲੇਖਕ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਸਪੱਸ਼ਟ ਨਹੀਂ ਹੈ ਕਿ ਲੇਖਕ ਦੀ ਮੌਤ ਕਿਵੇਂ ਹੋਈ। ਸ਼ਾਹਗੰਜ ਥਾਣਾ ਇੰਚਾਰਜ ਅਮਿਤ ਕੁਮਾਰ ਨੇ ਦੱਸਿਆ ਕਿ ਲੇਖਕ ਆਰਬੀ ਮਾਥੁਰ ਦੀ ਲਾਸ਼ ਸਾਕੇਤ ਕਾਲੋਨੀ ਚੌਰਾਹੇ ਨੇੜੇ ਰਿਸ਼ੀ ਮਾਰਗ 'ਤੇ ਸਥਿਤ ਉਨ੍ਹਾਂ ਦੇ ਘਰ ਦੇ ਬੰਦ ਕਮਰੇ 'ਚੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਆਂਢੀ ਜਸਵੀਰ ਸਿੰਘ ਅਰੋੜਾ ਨੇ ਘਰ 'ਚੋਂ ਬਦਬੂ ਆਉਣ 'ਤੇ ਪੁਲਸ ਨੂੰ ਸੂਚਨਾ ਦਿੱਤੀ। 

ਇਹ ਵੀ ਪੜ੍ਹੋ - ਚੋਣ ਕਮਿਸ਼ਨ ਨੇ ਵੈੱਬਸਾਈਟ ’ਤੇ ਅਪਲੋਡ ਕੀਤਾ ਚੋਣ ਬਾਂਡ ਦਾ ਡਾਟਾ

ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਲੇਖਕ ਦੀ ਮੌਤ ਕਿਵੇਂ ਹੋਈ। ਕੁਮਾਰ ਨੇ ਦੱਸਿਆ ਕਿ ਮ੍ਰਿਤਕ ਆਰਬੀ ਮਾਥੁਰ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਆਪਣੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਸੀ। ਪੁਲਸ ਅਨੁਸਾਰ ਲਾਸ਼ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਲੇਖਕ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati