ਦੇਸ਼ ਦੇ 70 ਫੀਸਦੀ ਪਲੰਬਰ ਓਡੀਸ਼ਾ ਤੋਂ, ਸਲਾਨਾ ਕਮਾਉਂਦੇ ਨੇ 30 ਲੱਖ ਰੁਪਏ

08/26/2019 1:14:34 PM

ਕੇਂਦਰਪਾੜਾ— ਓਡੀਸ਼ਾ ਦਾ ਕੇਂਦਰਪਾੜਾ ਜ਼ਿਲਾ, ਇਕ ਅਜਿਹਾ ਜ਼ਿਲਾ ਹੈ ਜਿੱਥੋਂ ਦੇ ਲੋਕਾਂ ਨੇ ਪਲੰਬਰ ਦਾ ਕੰਮ ਕਰ ਕੇ ਖਾਸ ਪਹਿਚਾਣ ਬਣਾਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ 70 ਫੀਸਦੀ ਪਲੰਬਰ ਇੱਥੋਂ ਹੀ ਆਉਂਦੇ ਹਨ। ਇੱਥੇ ਹਰ ਦੂਜੇ ਘਰ ਵਿਚ ਇਕ ਪਲੰਬਰ ਹੈ। ਇਹ ਪੇਸ਼ਾ ਉਨ੍ਹਾਂ ਨੂੰ 30 ਲੱਖ ਰੁਪਏ ਤਕ ਸਲਾਨਾ ਦੀ ਕਮਾਈ ਦੇ ਰਿਹਾ ਹੈ। ਸਟੇਟ ਇੰਸਟੀਚਿਊਟ ਆਫ ਪਲੰਬਿੰਗ ਤਕਨਾਲੋਜੀ ਦੇ ਪ੍ਰਿੰਸੀਪਲ ਨਿਹਾਰ ਰੰਜਨ ਪਟਨਾਇਕ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕਾਂ ਨੇ ਇਹ ਹੁਨਰ 1930 ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਕੋਲਕਾਤਾ ਵਿਚ ਦੋ ਬ੍ਰਿਟਿਸ਼ ਕੰਪਨੀਆਂ ਨੂੰ ਪਲੰਬਰਾਂ ਦੀ ਲੋੜ ਸੀ। ਕੇਂਦਰਪਾੜਾ ਦੇ ਕੁਝ ਨੌਜਵਾਨਾਂ ਨੂੰ ਉੱਥੇ ਨੌਕਰੀ ਮਿਲ ਗਈ। ਕੋਲਕਾਤਾ ਤੋਂ ਇਹ ਲੋਕ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਪਹੁੰਚੇ। ਪੀੜ੍ਹੀ ਦਰ ਪੀੜ੍ਹੀ ਇਹ ਕੰਮ ਸਿੱਖਦੇ ਅਤੇ ਕਰਦੇ ਰਹੇ। ਇੱਥੋਂ ਦੇ ਨੌਜਵਾਨ 1970 ਦੇ ਦਹਾਕੇ ਵਿਚ ਖਾੜੀ ਦੇਸ਼ਾਂ ਤਕ ਜਾਣ ਲੱਗੇ। 

ਪਲੰਬਿੰਗ ਅਤੇ ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਪੱਟਾਮੁੰਡਾਈ ਦੇ ਨਰਿੰਦਰ ਰਾਊਤ ਦੱਸਦੇ ਹਨ ਕਿ ਪਲੰਬਿੰਗ ਦੇ ਠੇਕੇ ਭਾਵੇਂ ਹੀ ਵੱਡੀਆਂ ਕੰਪਨੀਆਂ ਲੈਂਦੀਆਂ ਹੋਣ ਪਰ ਇਨ੍ਹਾਂ ਦਾ ਜ਼ਿਆਦਾਤਰ ਕਾਨਟ੍ਰੈਕਟ ਪੱਟਾਮੁੰਡਾਈ ਦੇ ਹੀ ਕਿਸੇ ਠੇਕੇਦਾਰ ਨੂੰ ਮਿਲਦਾ ਹੈ। ਇੱਥੋਂ ਦੇ ਲੋਕਾਂ ਨੇ ਪਲੰਬਿੰਗ ਵਿਚ ਇੰਨਾ ਨਾਮ ਬਣਾਇਆ ਕਿ ਕਟਕ ਦੇ ਸਰਕਾਰੀ ਪਲੰਬਿੰਗ ਤਕਨਾਲੋਜੀ ਇੰਸਟੀਚਿਊਟ ਨੂੰ 2010 'ਚ ਇੱਥੇ ਸ਼ਿਫਟ ਕਰ ਦਿੱਤਾ ਗਿਆ। ਹੁਨਰਮੰਦ ਹੋਣ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਫਾਈਵ ਸਟਾਰ ਹੋਟਲਾਂ, ਸਰਕਾਰੀ ਦਫਤਰਾਂ, ਵਿਦੇਸ਼ੀ ਦੂਤਘਰਾਂ 'ਚ ਨੌਕਰੀਆਂ ਮਿਲ ਰਹੀਆਂ ਹਨ।

Tanu

This news is Content Editor Tanu