ਜਜ਼ਬੇ ਨੂੰ ਸਲਾਮ: 7 ਸਾਲ ਦੇ ਬੱਚੇ ਨੇ ਮੌਤ ਦੇ ਮੂੰਹ ''ਚੋਂ ਕੱਢਿਆ ਆਪਣਾ ਦੋਸਤ

04/26/2017 3:30:38 PM

ਨਵੀਂ ਦਿੱਲੀ— ਦਿੱਲੀ ਦੇ ਬਵਾਨਾ ''ਚ ਇੰਨੀਂ ਦਿਨੀਂ ਲੋਕ 2 ਮਾਸੂਮਾਂ ਦੀ ਦੋਸਤੀ ਦੀ ਮਿਸਾਲ ਦਿੰਦੇ ਹੋਏ ਨਹੀਂ ਥੱਕ ਰਹੇ ਹਨ। ਇੱਥੇ 5 ਸਾਲ ਦੇ ਆਪਣੇ ਦੋਸਤ ਨੂੰ ਡੁੱਬਦੇ ਹੋਏ ਦੇਖ ਇਕ 7 ਸਾਲ ਦੇ ਬੱਚੇ ਨੇ ਉਸ ਨੂੰ ਆਪਣੀ ਜਾਨ ''ਤੇ ਖੇਡਦੇ ਹੋਏ ਨਹਿਰ ''ਚੋਂ ਬਾਹਰ ਕੱਢਿਆ। ਬਵਾਨਾ ਦੀ ਈਸ਼ਵਰ ਕਾਲੋਨੀ ਦਾ ਰਹਿਣ ਵਾਲਾ ਕਨ੍ਹਈਆ (5) ਸਾਈਕਲ ਚੱਲਾ ਰਿਹਾ ਸੀ। ਸਾਈਕਲ ਦਾ ਸੰਤੁਲਨ ਵਿਗੜਿਆ ਅਤੇ ਉਹ ਸਾਈਕਲ ਸਮੇਤ ਨਹਿਰ ''ਚ ਜਾ ਡਿੱਗਿਆ। ਕਨ੍ਹਈਆ ਮਦਦ ਲਈ ਚੀਕਣ ਲੱਗਾ। ਕਨ੍ਹਈਆ ਨੇ ਦੱਸਿਆ ਕਿ ਉਸ ਨੇ ਉੱਥੋਂ ਲੰਘ ਰਹੇ ਰਾਹਗੀਰਾਂ ਤੋਂ ਮਦਦ ਮੰਗੀ ਪਰ ਕੋਈ ਵੀ ਉਸ ਨੂੰ ਬਚਾਉਣ ਲਈ ਸਾਹਮਣੇ ਨਹੀਂ ਆਇਆ।
ਉਦੋਂ ਉੱਥੋਂ ਲੰਘ ਰਹੇ ਕਨ੍ਹਈਆ ਦੇ ਦੋਸਤ ਦੀਪਾਂਸ਼ੂ (7) ਦੀ ਉਸ ''ਤੇ ਨਜ਼ਰ ਪਈ। ਦੀਪਾਂਸ਼ੂ ਨੇ ਅਗਲੇ ਹੀ ਪਲ ਬਿਨਾਂ ਕੁਝ ਸੋਚੇ-ਸਮਝੇ ਨਹਿਰ ਦੇ ਉੱਪਰੋਂ ਲੰਘ ਰਹੇ ਬਿਜਲੀ ਦੇ ਪਤਲੇ ਪੋਲ ਨੂੰ ਟੱਪਿਆ ਅਤੇ ਉਸ ਨੇ ਇਕ ਵੱਡੀ ਜਿਹੀ ਲੱਕੜੀ ਲੱਭ ਕੇ ਕਨ੍ਹਈਆ ਵੱਲ ਵਧਾਈ। ਕਨ੍ਹਈਆ ਨੇ ਲੱਕੜੀ ਫੜ ਲਈ ਅਤੇ ਉਸ ਦੇ ਸਹਾਰੇ ਉਹ ਨਹਿਰ ''ਚੋਂ ਬਾਹਰ ਆ ਗਿਆ। ਘਟਨਾ ਦੇ ਬਾਅਦ ਤੋਂ ਸਥਾਨਕ ਲੋਕ ਦੀਪਾਂਸ਼ੂ ਦੇ ਸਾਹਸ ਦੀ ਤਰੀਫ ਕਰਦੇ ਨਹੀਂ ਥੱਕ ਰਹੇ ਹਨ। ਦੋਵੇਂ ਨੰਨ੍ਹੇ ਦੋਸਤ ਹੁਣ ਭਰਾ ਬਣ ਗਏ ਹਨ। ਕਨ੍ਹਈਆ ਦੀ ਮਾਂ ਸਰਿਤਾ ਦਾ ਕਹਿਣਾ ਹੈ ਕਿ ਦੀਪਾਂਸ਼ੂ ਨੇ ਉਨ੍ਹਾਂ ਦੇ ਬੱਚੇ ਦੀ ਜਾਨ ਬਚਾਈ ਹੈ। ਉਹ ਪੂਰੀ ਉਮਰ ਉਸ ਦੇ ਧੰਨਵਾਦੀ ਰਹਿਣਗੇ।

Disha

This news is News Editor Disha