ਹੁਸ਼ਿਆਰੀ ਪਈ ਭਾਰੀ, ਕਲਾਸਮੇਟਸ ਨੇ ਕੀਤੀ ''ਕੰਬਲਕੁੱਟ''

01/29/2020 8:18:04 PM

ਪੁਣੇ — ਮਹਾਰਾਸ਼ਟਰ ਦੇ ਪੁਣੇ 'ਚ ਸੱਤ ਵਿਦਿਆਰਥੀਆਂ ਨੇ ਆਪਣੇ ਸਾਥੀ ਨੂੰ ਇਸ ਲਈ ਕੁੱਟਿਆ ਕਿਉਂਕਿ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਕਲਾਸ 'ਚ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੇ ਸਵਾਲਾਂ ਦਾ ਜਵਾਹ ਫਟਾਫਟ ਦਿੱਤਾ ਸੀ। ਪੁਲਸ ਨੇ ਮੰਗਲਵਾਰ ਸ਼ਾਮ ਨੂੰ ਸ਼ਿਕਾਇਤ ਤੋਂ ਬਾਅਦ ਸੱਤ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕੀਤਾ।
ਇਹ ਮਾਮਲਾ ਪੁਣੇ ਦੇ ਹੜਪਸਰ ਦਾ ਹੈ। ਵਨਵਾੜੀ ਪੁਲਸ ਸਟੇਸ਼ਨ ਦੇ ਇਕ ਅਫਸਰ ਨੇ ਦੱਸਿਆ ਕਿ 15 ਸਾਲ ਦੇ ਲੜਕੇ ਨੂੰ ਪਿਛਲੇ ਸਾਲ 22 ਨਵੰਬਰ ਨੂੰ ਕਥਿਤ ਤੌਰ 'ਤੇ ਕੁੱਟਿਆ ਗਿਆ ਸੀ ਪਰ ਉਸ ਦੇ ਮਾਤਾ-ਪਿਤਾ ਨੇ ਹਾਲ ਹੀ 'ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਹ ਇੰਤਜਾਰ ਕਰ ਰਹੇ ਸੀ ਕਿ ਸੱਤਾਂ ਵਿਦਿਆਰਥੀਆਂ ਦੇ ਗਰੁੱਪ ਖਿਲਾਫ ਸਕੂਲ ਕੋਈ ਕਾਰਵਾਈ ਕਰਨ।
ਪੀੜਤ ਵਿਦਿਆਰਥੀ ਨੂੰ ਪਾਇਪ ਨਾਲ ਕੁੱਟਿਆ
ਪੀੜਤ ਵਿਦਿਆਰਥੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਪਾਇਪ ਨਾਲ ਕੁੱਟਿਆ ਗਿਆ ਸੀ। ਪੁਲਸ ਅਫਸਰ ਨੇ ਦੱਸਿਆ ਕਿ ਪੀੜਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਹੈ ਅਤੇ ਅਧਿਆਪਕਾਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ। ਇਸੇ ਕਾਰਨ ਨਾਰਾਜ਼ ਸਾਥੀਆਂ ਨੇ ਇਸ ਨੂੰ ਕੁੱਟਿਆ। ਇਨ੍ਹਾਂ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਪਰ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਅੱਗੇ ਦੀ ਕਾਰਵਾਈ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਾਂਗੇ।

Inder Prajapati

This news is Content Editor Inder Prajapati